Sale!

200.00 100.00

Description

“Behind all your stories is always your mother’s story.
Because hers is where yours begin.”

ਇਸੇ ਅਹਿਸਾਸ ਨੇ ਡਾ. ਸਰਬਜੋਤ ਕੌਰ ਜੀ ਕੋਲੋਂ ਇਹ ਪੁਸਤਕ ਲਿਖਵਾਈ। ਲੇਖਿਕਾ ਦੇ ਮਾਤਾ ਜੀ ਡਾ. ਕੁਲਦੀਪ ਕੌਰ ਇਕ ਸੁਚੱਜੀ ਮਾਂ, ਇਕ ਆਦਰਸ਼ਕ ਪਤਨੀ, ਇਕ ਪਿਆਰੀ ਨੂੰਹ ਤੇ ਸੱਸ ਹੋਣ ਦੇ ਨਾਲ ਨਾਲ ਇਕ ਸੁਘੜ ਸਿੱਖਿਆ ਸ਼ਾਸ਼ਤਰੀ ਤੇ ਸਰਬਾਂਗੀ ਲੇਖਿਕਾ ਵੀ ਹਨ। ਉਨ੍ਹਾਂ ਨੇ ਕਵਿਤਾ, ਨਿਬੰਧ, ਬਾਲ ਕਹਾਣੀ, ਭਾਸ਼ਣ, ਰੇਡੀਉ ਵਾਰਤਾਵਾਂ ਅਤੇ ਅਨੁਵਾਦ ਆਦਿ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਵਿਚ ਭਰਪੂਰ ਵਾਧਾ ਕੀਤਾ। ਅੱਜ 93 ਸਾਲ ਦੀ ਉਮਰ ਵਿਚ ਵੀ ਉਹ ਗੁਰਸਿੱਖੀ ਨਾਲ ਜੁੜਨ ਦੇ ਨਾਲ ਨਾਲ ਸਾਹਿਤਕ ਕਾਰਜਾਂ ਵਿਚ ਵੀ ਪੂਰਨ ਰੂਪ ਵਿਚ ਕਾਰਜਸ਼ੀਲ ਹਨ। ਲੇਖਿਕਾ ਨੇ ਆਪਣੇ ਮਾਤਾ ਜੀ ਦੀ ਸੰਘਰਸ਼ਸ਼ੀਲ ਜੀਵਨੀ ਨੂੰ ਬੜੇ ਮਨੋਰੰਜਕ ਢੰਗ ਨਾਲ ਕਹਾਣੀ ਰਸ ਭਰ ਕੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਇਸ ਮਨੋਹਰ ਸ਼ਖ਼ਸੀਅਤ ਦੀ ਜੀਵਨੀ ਪੜ੍ਹ ਕੇ ਪਾਠਕ ਜਨ ਯਕੀਨਨ ਜ਼ਿੰਦਗੀ ਦੇ ਉੱਚ ਆਦਰਸ਼ਾਂ ਦੇ ਰੂ-ਬ-ਰੂ
ਹੋਣਗੇ।

ਇੰਜੀ. ਦਿਵਦੀਪ ਸਿੰਘ