ਮੇਰਾ ਪ੍ਰੀਤਮ ਵੱਸੇ ਕੋਲ ਕੋਲ

ਮੇਰਾ ਪ੍ਰੀਤਮ ਵੱਸੇ ਕੋਲ ਕੋਲ
ਉਹਦੇ ਮਿਠੜੇ ਲੱਗਦੇ ਬੋਲ ਬੋਲ
ਦੇਵੇ ਮਿਸ਼ਰੀ ਅੰਦਰ ਘੋਲ ਘੋਲ
ਮੇਰਾ ਪ੍ਰੀਤਮ ਵੱਸੇ ਕੋਲ ਕੋਲ

ਜਦ ਤੱਕਾਂ ਕੋਲੋਂ ਲੰਘਦਾ ਨੀ
ਮੂੰਹ ਕੁਝ ਕਹਿਣੋਂ ਸੰਗਦਾ ਨੀ
ਉਹ ਦੇਖੇ ਹਿਰਦਾ ਫੋਲ ਫੋਲ
ਬਹਿ ਜਾਵੇ ਮੇਰੇ ਕੋਲ ਕੋਲ

ਉਹ ਜਾਣੇ ਮੇਰਾ ਹਾਲ ਨੀ
ਹਰ ਥਾਈਂ ਬਣਦਾ ਢਾਲ ਨੀ
ਮੈਂ ਵਾਰੀ ਜਾਵਾਂ ਘੋਲ ਘੋਲ
ਮੈਨੂੰ ਮਿਲ ਗਿਆ ਹੁਣ ਹੈ ਟੋਲ ਟੋਲ

ਮੇਰਾ ਸੱਜਣ ਮੇਰਾ ਮੀਤ ਹੈ ਉਹ
ਮੇਰੀ ਕਵਿਤਾ ਮੇਰਾ ਗੀਤ ਹੈ ਉਹ
ਮੇਰੇ ਸਾਹਾਂ ਵਿਚ ਉਹਦੇ ਬੋਲ ਬੋਲ
ਹਰ ਥਾਈਂ ਪੈਂਦੀ ਝੋਲ ਝੋਲ

ਮੇਰਾ ਪ੍ਰੀਤਮ ਵੱਸੇ ਕੋਲ ਕੋਲ
ਉਹਦੇ ਮਿਠੜੇ ਲਗਦੇ ਬੋਲ ਬੋਲ