Khande Ki Pahul

ਪੰਜ ਕਕਾਰੀ ਬਾਣਾ ਪਹਿਣੋ,
ਖਾਲਸਾ ਤਾਂ ਹੀ ਤੁਸੀਂ ਕਹਾਓ।
ਪੰਥ ਦਾ ਅੰਗ ਬਣਾਵੇ ਬਾਣਾ,
ਮਿਲੇ ਪਰਵਾਰ ਜਿਥੇ ਵੀ ਜਾਓ।
ਸ਼ਖਸੀ ਜੀਵਣ ਉਚਾ ਹੁੰਦਾ,
ਜੇ ਬਾਣੀ ਵਿਚ ਚਿਤ ਲਗਾਓ।

ਸਰਬ ਲੋਹ ਦੀ ਰੱਛਿਆ ਦੇ ਸੰਗ,
ਖੜਕੇ ਖੰਡਾ ਅੰਮ੍ਰਿਤ ਜਲ ਵਿਚ।
ਪੰਜ ਪਿਆਰੇ ਪੜ੍ਹਦੇ ਬਾਣੀ,
ਨਾਲ ਗੁਰਮੰਤ ਦੀ ਚੁੰਬਕੀ ਖਿਚ।
ਇੰਜ ਪੰਚਾਂ ਸ਼ਕਤੀ ਪਾਣੀ ਮਿਲਦੀ,
ਸਾਹਿਬਾਂ ਦੀ ਮਿੱਠਤ ਵੀ ਵਿਚ।
ਤਿਆਰ ਹੋਵੇ ਇੰਜ ਖੰਡੇ ਪਾਹੁਲ,
ਸਿਰ ਧਰ ਛਕ ਬਿਨਾ ਕਿਸੇ ਹਿੱਚ।
ਸਮਝ ਆਵੇ ਫਿਰ ਮਨੋਰਥ ਪਾਹੁਲ,
ਗੁਰ ਚੇਲਾ ਹੋ ਜਾਏ ਇਕਮਿਕ।

ਮੈਂ ਭੈਣ ਅਜੀਤ ਜੁਝਾਰ ਦੀ,
ਧਰਮ ਤੋਂ ਜਾਨਾਂ ਵਾਰਦੀ।
ਜੋਰਾਵਰ ਸਿੰਘ ਮੇਰਾ ਵੀਰਾ,
ਫਤਿਹ ਸਿੰਘ ਅਨਮੁਲਾ ਹੀਰਾ।
ਪਿਤਾ ਗੋਬਿੰਦ ਸਿੰਘ ਕਹਿੰਦੇ ਮੈਨੂੰ
ਕੀ ਕਹਿੰਦੇ ਸਨ?
ਅੰਮ੍ਰਿਤ ਛਕ ਲੈ ਹੋ ਜਾ ਤਿਆਰ।
ਧਾਰਨ ਕਰ ਲੈ ਪੰਜ ਕਕਾਰ।
ਸਿਰ ਤੇ ਸਜਾ ਲੈ ਸੁਹਣੀ ਦਸਤਾਰ।
ਮਾਤਾ ਸਾਹਿਬਾਂ ਕਹਿੰਦੇ ਮੈਨੂੰ
ਕੀ ਕਹਿੰਦੇ ਹਨ?
ਮਿੱਠਾ ਬੋਲਣ ਨਿਵ ਕੇ ਚਲਣ,
ਇਹ ਹੈ ਸਿੱਖੀ ਦਾ ਤੱਤਸਾਰ।
ਦਾਦੀ ਗੁਜਰੀ ਕਹਿੰਦੇ ਮੈਨੂੰ
ਕੀ ਕਹਿੰਦੇ ਨੇ?
ਆ ਜਾ ਮੇਰੀ ਗੋਦੀ ਬਹਿ ਜਾ
ਤੈਨੂੰ ਨਾਮ ਜਪਾਵਾਂ ਮੈਂ
ਬਾਣੀ ਯਾਦ ਕਰਾਵਾਂ ਮੈਂ
ਸਿੱਖ ਇਤਹਾਸ ਪੜ੍ਹਾਵਾਂ ਮੈਂ
ਰਹਿਤਾਂ ਯਾਦ ਕਰਾਵਾਂ ਮੈਂ

ਕੱਛ ਕੜਾ ਕਿਰਪਾਣ ਕੰਘਾ ਕੇਸ
ਇਹ ਹੈ ਗੁਰਸਿੱਖ ਬੱਚਿਆਂ ਦਾ ਸੁਹਣਾ ਸੁਹਣਾ ਵੇਸ।
ਜਪ ਜਾਪ ਸਵੈਯੇ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ
ਸਾਰੇ ਰਲਮਿਲ ਸ਼ਾਮ ਨੂੰ ਅਸੀਂ ਰਹਿਰਾਸ ਪਾਠ ਕਰਦੇ ਹਾਂ
ਸੌਣ ਤੋਂ ਪਹਿਲਾਂ ਸਾਰੇ ਅਸੀਂ ਕੀਰਤਨ ਸੋਹਿਲਾ ਕਰਦੇ ਹਾਂ
ਸੁਖ ਦੀ ਨੀਂਦ ਸੌਂਦੇ ਹਾਂ ਤੇ ਕਿਸੇ ਤੋਂ ਨਾ ਡਰਦੇ ਹਾਂ