ਹੋਲਾ ਮਹੱਲਾ ਮਨਾ ਲਈਏ

ਦਸਮ ਪਾਤਸ਼ਾਹ ਸੰਦੇਸ਼ ਜੋ ਦਿੱਤਾ,ਆਓ ਅਸੀਂ ਅਜ ਪਾ ਲਈਏ।
ਨਿਰਬਲ ਜਨਤਾ ਜ਼ੁਲਮ ਨੂੰ ਸਹਿੰਦੀ, ਇਜ਼ਤ ਉਹਦੀ ਬਚਾ ਲਈਏੇ।
ਕ੍ਰਿਪਾ,ਆਨ ਸੁਮੇਲ ਬਣਾ ਕੇ,ਆਓ ਕ੍ਰਿਪਾਨ ਸਜਾ ਲਈਏ।
ਸੰਤ ਸਿਪਾਹੀ ਬਨਾਏ ਸਾਨੂੰ,ਹੋਲਾ ਮਹੱਲਾ ਮਨਾ ਲਈਏ।
*
ਗੁਰੁੂ ਸਿਧਾਂਤ ਹੈ ਸਾਨੂੰ ਦਿੱਤਾ,ਅਬਲਾ ਦੀ ਆਨ ਬਚਾਨੀ ਏ।
ਮਜ਼ਲੂਮਾਂ ਦੀ ਰੱਖਿਆ ਕਰਨੀ,ਮਨੁਖਤਾ ਅਣਖ ਬਚਾਨੀ ਏ।
ਦੁਸ਼ਮਨੀਕਿਸੇ ਨਾਲ ਵੀ ਨਾਹੀਂ, ਆਓ ਜ਼ੁਲਮ ਮੁਕਾ ਦਈਏ।
ਸੰਤ ਸਿਪਾਹੀ ਬਨਾਏ ਸਾਨੂੰ,ਹੋਲਾ ਮਹੱਲਾ ਮਨਾ ਲਈਏ।
*
ਹੋਲਾ ਮਹੱਲਾ ਕਹਿੰਦਾ ਸਾਨੂੰ,ਸ਼ਸਤਰ ਤੁਸੀਂ ਸਜਾ ਲਓ ਜੀ।
ਪ੍ਰਸ਼ਾਦ ਛਕਣ ਤੋਂ ਪਹਿਲਾਂ ਵੀ ਕਿਰਪਾਨ ਦੀ ਭੇਟ ਕਰਾ ਲਓ ਜੀੇ।
ਨਾ ਕੋਈ ਵੈਰੀ ਨਾ ਬੇਗਾਨਾ, ਸਭ ਨੂੰ ਮਿੱਤਰ ਬਣਾ ਲਈਏ।
ਸੰਤ ਸਿਪਾਹੀ ਬਨਾਏ ਸਾਨੂੰ,ਹੋਲਾ ਮਹੱਲਾ ਮਨਾ ਲਈਏ।
*
ਵਿਸਾਖੀ ਉਤਮ ਸਮਝ ਕੇ ਬਾਹਮਣ, ਅਪਨੀ ਝੋਲੀ ਪਾਈ ਸੀ।
ਦੁਸਹਿਰਾ ਮਿਲਿਆ ਵੈਸ਼ਾਂ ਨੂੰ,ਖਤਰੀ ਹਿੱਸੇ ਦਿਵਾਲੀ ਆਈ ਸੀ।
ਤਿਓਹਾਰਾਂ ਦੇ ਵਖਰੇਵੇਂ ਨੂੰ,ਅਜ ਆਓ ਅਸੀਂ ਮਿਟਾ ਦਈਏ।
ਸੰਤ ਸਿਪਾਹੀ ਬਨਾਏ ਸਾਨੂੰ,ਹੋਲਾ ਅਸੀਂ ਮਨਾ ਲਈਏ।
*
ਅਪਵਿਤਰ ਗੰਦੀ ਸਮਝ ਕੇ ਹੋਲੀ, ਸ਼ੂਦਰ ਦੀ ਝੋਲੀ ਪਾਈ ਸੀ।
ਗੁਲਾਮੀ ਪ੍ਰਵਾਨੀ ਸ਼ੂਦਰ ਨੇ, ਹੋਲੀ ਲੈ ਅਪਨਾਈ ਸੀ।
ਤਿਓਹਾਰਾਂ ਦੇ ਵਖਰੇਵੇਂ ਨੂੰ,ਅਜ ਆਓ ਅਸੀਂ ਮਿਟਾ ਦਈਏ।
ਸੰਤ ਸਿਪਾਹੀ ਬਨਾਏ ਸਾਨੂੰ,ਹੋਲਾ ਅਸੀਂ ਮਨਾ ਲਈਏ।
*
ਕਾਮਦੇਵ ਦੀ ਚਿਖਾ ਜਲਾ ਕੇ,ਚਿੱਕੜ ਮਿੱਟੀ ਰੰਗ ਉਡਾ ਕੇ,
ਮੌਜਾਂ ਕਰਦੇ ਅਣਖ ਗਵਾ ਕੇ, ਹੋਲੀ ਉਨ੍ਹਾਂ ਮਨਾਈ ਸੀ।
ਆਓ,ਕੇਸਰ ਦਾ ਛਿੜਕਾ ਕਰੀਏ, ਤੇ ਡਰ ਨੂੰ ਅਸੀਂ ਭਜਾ ਦਈਏ,
ਸੰਤ ਸਿਪਾਹੀ ਬਣਾਏ ਸਾਨੂੰ, ਹੋਲਾ ਅਸੀਂ ਮਨਾ ਲਈਏ।
*
ਗੁਰ ਗੋਬਿੰਦ ਨੇ ਜੋਸ਼ ਜਗਾ ਕੇ,ਜੀਵਨ ਰਾਹ ਰੁਸ਼ਨਾ ਦਿੱਤਾ,
ਗੁਲਾਮੀ,ਹੀਨ ਭਾਵਨਾ ਕੱਢ ਕੇ ਸੂਰਬੀਰ ਸਾਨੂੰ ਬਣਾ ਦਿੱਤਾ।
ਜਾਤ ਪਾਤ ਦੇ ਤੋੜ ਕੇ ਸੰਗਲ, ਗੁਰੂ ਤੋਂ ਸੋਝੀ ਪਾ ਲਈਏ।
ਸੰਤ ਸਿਪਾਹੀ ਬਣਾਏ ਸਾਨੂੰ,ਹੋਲਾ ਅਸੀਂ ਮਨਾ ਲਈਏ।
*
ਕਿਲ੍ਹਾ ਹੋਲਗੜ੍ਹ ਸਾਜ ਗੁਰੁ,ਹਥਿਆਰ ਚਲਾਨੇ ਸਿਖਾ ਦਿੱਤੇ।
ਘੋੜ ਸਵਾਰੀ,ਕੁਸ਼ਤੀ,ਗਤਕਾ, ਸਿੱਖੀ ਅੰਗ ਬਣਾ ਦਿੱਤੇ।
ਹੋਲੀ ਨਹੀਂ ਇਹ ਹੋਲਾ ਮਹੱਲਾ, ਫਤਿਹ ਆਓ ਅਸੀਂ ਪਾ ਲਈਏ।
ਸੰਤ ਸਿਪਾਹੀ ਬਣ ਕੇ ਆਓ,ਹੋਲਾ ਅਸੀਂ ਮਨਾ ਲਈਏ।
*
ਹੋਲੀ ਛੱਡ ਕੇ ਆਪ ਗੁਰਾਂ ਨੇ, ਹੋਲਾ ਮਹੱਲਾ ਕਢਿਆ ਸੀ।
ਗਿਦੱੜ ਭਬਕਾਂ ਲਗੇ ਮਾਰਨ ਲੱਗੇੇ, ਖਾਲਸੇ ਨੂੰ ਜੂਝਾਰੂ ਬਣਾਇਆ ਸੀ।
ਨਿਡਰਤਾ ਪਾ ਕੇ ਹੋਲਗੜ੍ਹ ਤੋਂ ,ਆਓ ਆਪਾ ਬਲਵਾਨ ਬਣਾ ਲਈਏ।
ਸੰਤ ਸਿਪਾਹੀ ਬਣਾਏ ਸਾਨੂੰ ਆਓ,ਹੋਲਾ ਅਸੀਂ ਮਨਾ ਲਈਏ।
*
ਆਓ ਚਲੀਏ ਅਨੰਦਪੁਰੀ ਨੂੰ, ਤਨ ਵੀ ਬਲਵਾਨ ਬਨਾਨਾ ਏ।
ਭੰਗ ਨਸ਼ੇ ਤੋਂ ਦੂਰ ਹੈ ਰਹਿਣਾ,ਸਰੇਸ਼ਟ ਭੋਜਨ ਖਾਣਾ ਏ।
ਚੜ੍ਹਦੀ ਕਲਾ ਤੇ ਫਤਿਹ ਹੈ ਲੈਨੀ, ਬੀਰ ਰਸ ਅਸੀਂ ਪਾ ਲਈਏ।
ਸੰਤ ਸਿਪਾਹੀ ਬਣਾਏ ਸਾਨੂੰ, ਹੋਲਾ ਅਸੀਂ ਮਨਾ ਲਈਏ।

*