ਪ੍ਰਸ਼ਨੋਤਰੀ ਗੁਰੂ ਹਰਿਗੋਬਿੰਦ ਸਾਹਿਬ ਜੀ

 

1. ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਿਹੜੇ ਸੰਨ ਵਿਚ ਤੇ ਕਿੱਥੇ ਹੋਇਆ?
Ans 19 ਜੂਨ 1595, ਵਡਾਲੀ

2. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ?
Ans ਮਾਤਾ ਗੰਗਾ ਜੀ, ਗੁਰੂ ਅਰਜਨ ਦੇਵ ਜੀ

3. ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਰੀਰਕ ਤੇ ਆਤਮਿਕ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ?
Ans ਬਾਬਾ ਬੁਢਾ ਜੀ ਤੇ ਭਾਈ ਗੁਰਦਾਸ

4. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸ਼ਤਰ ਵਿੱਦਿਆ ਕਿਸ ਨੇ ਦਿੱਤੀ?
Ans ਬਾਬਾ ਬੁਢਾ ਜੀ

5. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਦੋਂ ਤੇ ਕਿੱਥੇ ਦਿੱਤੀ ਗਈ?
Ans 25 ਮਈ 1606, ਅੰਮ੍ਰਿਤਸਰ

6. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਸਪੁਤਰ ਸਨ?
Ans ਪੰਜ-ਬਾਬਾ ਗੁਰਦਿੱਤਾ ਜੀ, ਸ੍ਰੀ ਅਣੀ ਰਾਇ ਜੀ, ਸ੍ਰੀ ਸੂਰਜ ਮੱਲ ਜੀ, ਸ੍ਰੀ ਅਟੱਲ ਰਾਇ ਜੀ, ਗੁਰੁ ਤੇਗ ਬਹਾਦਰ ਜੀ

7. ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਬੇਟੀਆਂ ਦੇ ਨਾਮ?
Ans ਇੱਕ, ਬੀਬੀ ਵੀਰੋ ਜੀ

8. ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਬਣਾਏ ਅਸਥਾਨ, ਸਰੋਵਰ ਤੇ ਨਗਰ ?
Ans ਲੋਹਗੜ੍ਹ ਦਾ ਕਿਲ੍ਹਾ, ਸ੍ਰੀ ਅਕਾਲ ਤਖ਼ਤ ਸਾਹਿਬ, ਲਾਹੌਰ ਵਿਖੇ ਗੁਰਦੁਆਰਾ ਡੇਹਰਾ ਸਾਹਿਬ, ਕੀਰਤਪੁਰ ਸਾਹਿਬ, ਸ੍ਰੀ ਹਰਿਗੋਬਿੰਦਪੁਰ, ਮਹਿਰਾਜ ਨਗਰ (ਮਾਲਵੇ ਵਿਚ)
ਕੌਲਸਰ, ਬਿਬੇਕਸਰ, ਗੁਰੂਸਰ

9. ਕੌਲਸਰ ਸਰੋਵਰ ਕਿਸ ਦੇ ਨਾਂ ਤੇ ਬਣਵਾਇਆ ਗਿਆ?
Ans ਬੀਬੀ ਕੌਲਾਂ

10. ਬੀਬੀ ਕੌਲਾਂ ਕੌਣ ਸੀ?
Ans ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਕਨੀਜ਼, ਕੁਝ ਲੋਕ ਉਸ ਦੀ ਬੇਟੀ ਵੀ ਕਹਿੰਦੇ ਹਨ

11. ਬਿਬੇਕਸਰ ਕਿਉਂ ਬਣਵਾਇਆ ਗਿਆ?
Ans ਅੰਮ੍ਰਿਤਸਰ ਵਿਚ ਸਿੱਖਾਂ ਦੀ ਗਿਣਤੀ ਵਧਣ ਕਰਕੇ ਪਾਣੀ ਦੀ ਲੋੜ ਪੂਰੀ ਕਰਨ ਲਈ

12. ਅੰਮ੍ਰਿਤਸਰ ਵਿਚ ਲੋਹਗੜ੍ਹ ਦਾ ਕਿਲ੍ਹਾ ਕਿਉਂ ਬਣਵਾਇਆ ਗਿਆ?
Ans ਅੰਮ੍ਰਿਤਸਰ ਸ਼ਹਿਰ ਦੀ ਰਾਖੀ ਲਈ। ਕਿਲ੍ਹੇ ਵਿਚ ਪੱਕੇ ਤੌਰ ਤੇ ਸ਼ਸ਼ਤਰ ਅਤੇ ਫੌਜ ਕਾਇਮ ਕਰ ਦਿੱਤੀ ਗਈ

13. ਹਰਿਗੋਬਿੰਦਪੁਰਾ ਕਿਥੇ ਬਣਾਇਆ ਗਿਆ?
Ans ਬਿਆਸ ਨਦੀ ਦੇ ਕੰਢੇ ਤੇ

14. ਕੀਰਤਪੁਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ?
Ans ਬਾਬਾ ਗੁਰਦਿਤਾ ਜੀ ਨੇ

15. ਗੁਰੂ ਸਰ ਕਿੱਥੇ ਤੇ ਕਿਉਂ ਬਣਵਾਇਆ ਗਿਆ?
Ans ਮਹਿਰਾਜ ਵਿਖੇ, ਯੁਧ ਦੀ ਯਾਦ ਵਜੋਂ

16. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਤਾਇਆ ਜੀ ਸਨ? ਨਾਮ ਦੱਸੋ।
Ans ਦੋ, ਪ੍ਰਿਥੀਚੰਦ ਤੇ ਮਹਾਂਦੇਵ

17. ਗੁਰੂ ਅਰਜਨ ਦੇਵ ਜੀ ਨੇ ਪੁਤਰ ਦੀ ਦਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਕਿਸ ਕੋਲ ਭੇਜਿਆ?
Ans ਬਾਬਾ ਬੁਢਾ ਜੀ ਕੋਲ

18. ਮਾਤਾ ਗੰਗਾ ਜੀ ਕਿਸ ਨੂੰ ਨਾਲ ਲੈ ਕੇ ਕਿਦ੍ਹੇ ਤੇ ਚੜ੍ਹ ਕੇ ਬਾਬਾ ਬੁਢਾ ਜੀ ਕੋਲ ਪਹੁੰਚੇ?
Ans ਨੌਕਰਾਣੀ ਨਾਲ ਪਾਲਕੀ ਵਿਚ ਬੈਠ ਕੇ

19. ਦੂਰੋਂ ਧੂੜ ਉੱਡਦੀ ਦੇਖ ਕੇ ਬਾਬਾ ਬੁਢਾ ਜੀ ਨੇ ਕੀ ਕਿਹਾ?
Ans ਗੁਰੂ ਕਿਆਂ ਨੂੰ ਕੀ ਭਾਜੜ ਪੈ ਗਈ

20. ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁਢਾ ਜੀ ਲਈ ਕਿਵੇਂ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ?
Ans ਆਪਣੇ ਹੱਥੀਂ ਆਟਾ ਪੀਸ ਕੇ, ਪਰਸ਼ਾਦਾ ਤਿਆਰ ਕਰਕੇ ਪੈਦਲ ਇਕ ਸ਼ਰਧਾਲੂ ਵਾਂਗ ਜਾਣ ਲਈ ਕਿਹਾ

21. ਬਾਬਾ ਬੁਢਾ ਜੀ ਨੇ ਪ੍ਰਸੰਨ ਹੋ ਕੇ ਕੀ ਵਰ ਦਿੱਤਾ?
Ans ਇਕ ਅਜਿਹਾ ਸੂਰਮਾ ਪੈਦਾ ਹੋਵੇਗਾ ਜੋ ਬੜਾ ਸੂਰਮਾ ਅਤੇ ਬਲਵਾਨ ਹੋਵੇਗਾ

22. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿਚ ਗੁਰੁ ਅਰਜਨ ਦੇਵ ਜੀ ਨੇ ਕੀ ਲਗਵਾਇਆ?
Ans ਵਡਾਲੀ ਨੇੜੇ ਛੇ ਹਰਟਾਂ ਵਾਲਾ ਇਕ ਖੂਹ ਜਿਸ ਨੂੰ ਛੇਹਰਟਾ ਸਾਹਿਬ ਕਹਿੰਦੇ ਹਨ।

23. ਪ੍ਰਿਥੀ ਚੰਦ ਦੁਆਰਾ ਬਾਲ ਹਰਿਗਬਿੰਦ ਨੂੰ ਮਾਰਨ ਲਈ ਕਿਹੜੇ ਯਤਨ ਕੀਤੇ ਗਏ?
Ans ਦਾਈ ਦੇ ਥਣਾਂ ਨੂੰ ਜ਼ਹਿਰ ਲਵਾ ਕੇ, ਸਪੇਰੇ ਰਾਹੀਂ ਜ਼ਹਿਰੀਲਾ ਸੱਪ ਭੇਜ ਕੇ, ਦਹੀਂ ਵਿਚ ਜ਼ਹਿਰ ਮਿਲਾ ਕੇ

24. ਬਚਪਨ ਵਿਚ ਗੁਰੁ ਹਰਿਗੋਬਿੰਦ ਸਾਹਿਬ ਨੂੰ ਕਿਹੜੀ ਬੀਮਾਰੀ ਹੋਈ?
Ans ਸੀਤਲਾ

25. ਹਰਿਗੋਬਿੰਦ ਜੀ ਦੇ ਠੀਕ ਹੋਣ ਤੇ ਗੁਰੁ ਅਰਜਨ ਦੇਵ ਜੀ ਨੇ ਕਿਹੜਾ ਸ਼ਬਦ ਉਚਾਰਿਆ?
Ans ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥

26. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਕਿਸ ਨੇ ਲਗਾਇਆ?
Ans ਬਾਬਾ ਬੁਢਾ ਜੀ

27. ਗੁਰਿਆਈ ਵੇਲੇ ਆਪ ਦੀ ਉਮਰ ਕਿੰਨੀ ਸੀ?
Ans 11 ਸਾਲ

28. ਗੁਰਿਆਈ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕੀ ਪਹਿਨਾਇਆ ਗਿਆ?
Ans ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ

29. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਕਿਸ ਤਖ਼ਤ ਦੀ ਰਚਨਾ ਕੀਤੀ?
Ans ਸ੍ਰੀ ਅਕਾਲ ਤਖ਼ਤ ਸਾਹਿਬ

30. ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਕਿਸ ਦੇ ਪ੍ਰਤੀਕ ਹਨ?
Ans ਹਰਿਮੰਦਰ ਸਾਹਿਬ ਭਗਤੀ ਅਤੇ ਅਕਾਲ ਤਖ਼ਤ ਸ਼ਕਤੀ ਦਾ

31. ਅਕਾਲ ਤਖ਼ਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਕਿਸ ਦੇ ਪ੍ਰਤੀਕ ਹਨ?
Ans ਭਗਤੀ ਅਤੇ ਸ਼ਕਤੀ, ਧਰਮ ਅਤੇ ਰਾਜਨੀਤੀ ਦੇ

32. ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀ ਦਿੱਤੀ ਜਾਂਦੀ ਸੀ?
Ans ਫੌਜੀ ਸਿਖਲਾਈ

33. ਸਿੱਖਾਂ ਵਿਚ ਜੋਸ਼ ਭਰਨ ਲਈ ਗੁਰੂ ਸਾਹਿਬ ਨੇ ਕਿਸ ਕਾਵਿ ਰੂਪ ਨੂੰ ਢਾਡੀਆਂ ਕੋਲੋਂ ਗਵਾਉਣਾ ਸ਼ੁਰੂ ਕੀਤਾ?
Ans ਵਾਰਾਂ

34. ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲੀ ਵਾਰ ਕਿਸ ਨੇ ਗਾਈ?
Ans ਢਾਡੀ ਅਬਦੁਲਾ

35. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਰੰਭ ਵਿਚ ਕਿੰਨੇ ਬਲਵਾਨ ਸਿੱਖਾਂ ਦੀ ਫੌਜ ਤਿਆਰ ਕੀਤੀ?
Ans 52

36. ਅਜਿਹਾ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿਚ ਕਿਹੜਾ ਨਵਾਂ ਸੰਕਲਪ ਆਰੰਭ ਕੀਤਾ?
Ans ਸੰਤ ਸਿਪਾਹੀ ਦਾ

37. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਕੀ ਹੁਕਮਨਾਮੇ ਭੇਜੇ?
Ans ਸ਼ਸ਼ਤਰ, ਘੋੜੇ ਤੇ ਫੌਜੀ ਸਮਾਨ ਲਿਆਉਣ ਦੇ ਹੁਕਮਨਾਮੇ

38. ਕਿਸ ਰਾਜੇ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ?
Ans ਜਹਾਂਗੀਰ

39. ਗੁਰੂ ਜੀ ਨੂੰ ਕਿਉਂ ਕੈਦ ਕੀਤਾ ਗਿਆ?
Ans ਕਿਉਂ ਕਿ ਗੁਰੂ ਜੀ ਦੀ ਤਾਕਤ ਅਤੇ ਸ਼ਰਧਾਲੂਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਸੀ ਜਿਸ ਨੂੰ ਮੁਗਲ ਬਾਦਸ਼ਾਹ ਸਹਿਣ ਨਹੀਂ ਸੀ ਕਰਦੇ

40. ਗੁਰੂ ਜੀ ਦੀ ਗ੍ਰਿਫਤਾਰੀ ਵੇਲੇ ਜਹਾਂਗੀਰ ਕਿੱਥੇ ਸੀ?
Ans ਆਗਰੇ

41. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕੈਦ ਕਰਕੇ ਕਿੱਥੇ ਭੇਜਿਆ ਗਿਆ?
Ans ਗਵਾਲੀਅਰ

42. ਉੱੱਥੇ ਕਿੰਨੇ ਰਾਜੇ ਕੈਦ ਸਨ?
Ans 52 ਰਾਜੇ

43. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿੰਨੇ ਸਾਲ ਦੀ ਸਜ਼ਾ ਹੋਈ?
Ans 12 ਸਾਲ

44. ਗੁਰੂ ਜੀ ਨੂੰ ਮਿਲਣ ਦੀ ਆਗਿਆ ਨਾ ਮਿਲਣ ਤੇ ਸਿੱਖ ਕੀ ਕਰਦੇ ਸਨ?
Ans ਕਿਲ੍ਹੇ ਦੀਆਂ ਦੀਵਾਰਾਂ ਚੁੰਮ ਕੇ ਵਾਪਸ ਆ ਜਾਂਦੇ

45. ਗੁਰੁ ਜੀ ਨੂੰ ਕਿੰਨੇ ਸਾਲ ਬਾਅਦ ਰਿਹਾ ਕੀਤਾ ਗਿਆ?
Ans 02 ਸਾਲ ਬਾਅਦ

46. ਗੁਰੂ ਜੀ ਦੀ ਰਿਹਾਈ ਲਈ ਕਿਸ ਨੇ ਜਹਾਂਗੀਰ ਨੂੰ ਮਨਾਇਆ?
Ans ਸਾਈਂ ਮੀਆਂ ਮੀਰ ਜੀ ਨੇ

47. ਸਾਈਂ ਮੀਆਂ ਮੀਰ ਜੀ ਕੌਣ ਸਨ?
Ans ਮੁਸਲਮਾਨ ਸੂਫੀ ਫ਼ਕੀਰ ਜਿਨ੍ਹਾਂ ਦਾ ਜਹਾਂਗੀਰ ਬਹੁਤ ਸਤਿਕਾਰ ਕਰਦਾ ਸੀ। ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਬੜੇ ਪਿਆਰੇ ਮਿੱਤਰ ਸਨ। ਹਰਿਮੰਦਰ ਸਾਹਿਬ ਦੀ ਨੀਂਹ ਵੀ ਗੁਰੂ ਅਰਜਨ ਦੇਵ ਨੇ ਇਨ੍ਹਾਂ ਕੋਲੋਂ ਹੀ ਰਖਵਾਈ ਸੀ

48. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਕਿਉਂ ੁਕਹਾ ਜਾਂਦਾ ਹੈ?
Ans 52 ਰਾਜਿਆਂ ਨੂੰ ਕੈਦ ਤੋਂ ਛੁਡਾਉਣ ਕਰਕੇ

49. ਗੁਰੁ ਜੀ ਦੀ ਕੈਦ ਸਮੇਂ ਸਿੱਖ ਪੰਥ ਦੀ ਅਗਵਾਈ ਕਿਸ ਨੇ ਕੀਤੀ?
Ans ਭਾਈ ਗੁਰਦਾਸ ਜੀ ਅਤੇ ਬਾਬਾ ਬੁਢਾ ਜੀ ਨੇ

50. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੰਨੀਆਂ ਜੰਗਾਂ ਕਿੱਥੇ ਕਿੱਥੇ ਲੜੀਆਂ?
Ans ਚਾਰ ਜੰਗਾਂ, ਲੋਹਗੜ੍ਹ ਦੀ ਜੰਗ ਮੁਖਲਸ ਖਾਂ ਨਾਲ , ਹਰਿਗੋਬਿੰਦਪੁਰਾ ਦੀ ਜੰਗ ਭਗਵਾਨ ਦਾਸ, ਅਬਦੁਲਾ ਖਾਂ ਆਦਿ ਨਾਲ, ਮਹਿਰਾਜ ਵਿਖੇ ਕਮਲ ਬੇਗ ਤੇ ਲੱਲਾ ਬੇਗ ਨਾਲ, ਕਰਤਾਰਪੁਰ ਵਿਖੇ ਪੈਂਦੇ ਖਾਂ ਨਾਲ

51. ਕਿਸ ਜੰਗ ਵਿਚ ਸਿੱਖਾਂ ਨੇ ਲਕੜੀ ਦੀ ਤੋਪ ਵਰਤੀ?
Ans ਲੋਹਗੜ੍ਹ ਦੀ ਜੰਗ ਵਿਚ

52. ਕਰਤਾਰਪੁਰ ਵਿਚ ਕਿੰਨ੍ਹਾਂ ਲੋਕਾਂ ਨੇ ਗੁਰੂ ਜੀ ਅੱਗੇ ਆਪਾ ਸਮਰਪਣ ਕੀਤਾ?
Ans ਪਠਾਣਾਂ ਨੇ

53. ਮੁਖ ਪਠਾਣ ਦਾ ਨਾਮ ਦੱਸੋ।
Ans ਪੈਂਦੇ ਖਾਂ

54. ਪੈਂਦੇ ਖਾਂ ਦੀ ਮੌਤ ਦਾ ਕਾਰਨ
Ans ਉਸ ਦਾ ਹੰਕਾਰ

55. ਜਹਾਂਗੀਰ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਬਣਿਆ?
Ans ਸ਼ਾਹਜਹਾਨ

56. ਕਿਸ ਮਾਤਾ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜੇ ਦੀ ਵਾਗ ਫੜ ਕੇ ਸੰਤਾਨ ਦੀ ਦਾਤ ਮੰਗੀ ਸੀ?
Ans ਮਾਤਾ ਸੁਲੱਖਣੀ ਨੇ

57. ਕਸ਼ਮੀਰ ਵਿਚ ਗਿਲ੍ਹਟੀ ਤਾਪ ਫੈਲਣ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਵੇਂ ਸੇਵਾ ਕੀਤੀ?
Ans ਦੇਸ਼ਾਂ ਦਿਸ਼ਾਂਤਰਾਂ ਤੋਂ ਇਕੱਠੀ ਹੋਈ ਦਸਵੰਧ ਨਾਲ ਗਰੀਬਾਂ ਦਾ ਇਲਾਜ ਅਤੇ ਖੁਰਾਕ ਦਾ ਪ੍ਰਬੰਧ ਕੀਤਾ

58. ਕਸ਼ਮੀਰ ਵਿਚ ਇਸਲਾਮ ਛੱਡ ਕੇ ਸਿੱਖ ਬਣਨ ਵਾਲੇ ਸਿੱਖ ਦਾ ਨਾਮ ਦੱਸੋ।
Ans ਭਾਈ ਕੱਟੂ

59. ਗੁਰੂ ਜੀ ਦੇ ਦਰਸ਼ਨ ਕਰਨ ਆਉਂਦਿਆਂ ਜਦੋਂ ਭਾਈ ਕੱਟੂ ਨੇ ਜੱਥੇਦਾਰ ਕੋਲੋਂ ਸ਼ਹਿਦ ਮੰਗਿਆ ਅਤੇ ਉਸ ਨੇ ਨਾ ਦਿੱਤਾ ਤਾਂ ਕੀ ਗੁਰੂ ਜੀ ਨੇ ਉਸ ਸ਼ਹਿਦ ਨੂੰ ਸਵੀਕਾਰ ਕੀਤਾ?
Ans ਨਹੀਂ ਜੀ

60. ਸ਼ਹਿਦ ਅਸਵੀਕਾਰ ਕਰਦਿਆਂ ਗੁਰੂ ਜੀ ਨੇ ਕੀ ਕਿਹਾ?
Ans ਗਰੀਬ ਦਾ ਮੂੰਹ ਹੀ ਗੁਰੂ ਕੀ ਗੋਲਕ ਹੈ

61. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਸ਼ਮੀਰ ਵਿਚ ਕਿਸ ਮਾਤਾ ਨੇ ਹੱਥੀਂ ਬੁਣਿਆ ਖੱਦਰ ਭੇਂਟ ਕੀਤਾ?
Ans ਮਾਤਾ ਭਾਗ ਭਰੀ ਨੇ

62. ਕਸ਼ਮੀਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਪ੍ਰਸਿੱਧ ਗੁਰਦੁਆਰੇ ਦਾ ਨਾਮ ਦੱਸੋ।
Ans ਗੁਰਦੁਆਰਾ ਛਟੀ ਪਾਤਸ਼ਾਹੀ

63. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹੜੇ ਸਿੱਖ ਨੇ ਜਪੁ ਜੀ ਸਾਹਿਬ ਦਾ ਪਾਠ ਸੁਣਾਇਆ?
Ans ਭਾਈ ਗੁਪਾਲਾ ਜੀ ਨੇ

64. ਸ਼ੁਧ ਅਤੇ ਪ੍ਰੇਮ ਸਹਿਤ ਕੀਤੇ ਪਾਠ ਤੋਂ ਖੁਸ਼ ਹੋ ਕੇ ਗੁਰੁ ਜੀ ਉਸ ਨੂੰ ਕੀ ਦੇਣਾ ਚਾਹੁੰਦੇ ਸਨ?
Ans ਗੁਰਗੱਦੀ

65. ਭਾਈ ਗੁਪਾਲਾ ਜੀ ਨੇ ਕੀ ਮੰਗਿਆ?
Ans ਘੋੜਾ

66. ਭਾਈ ਗੁਪਾਲਾ ਜੀ ਦੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
Ans ਗੁਰੂ ਜੀ ਹਮੇਸ਼ਾ ਸਾਨੂੰ ਵੱਡੀ ਚੀਜ਼ ਦੇਣਾ ਚਾਹੁੰਦੇ ਹਨ ਅਸੀਂ ਆਪਣੀ ਘੱਟ ਬੁਧੀ ਕਰਕੇ ਨੀਵੀਂਆਂ ਚੀਜ਼ਾਂ ਮੰਗ ਬੈਠਦੇ ਹਾਂ।

67. ਸ਼ਾਹਜਹਾਨ ਵੇਲੇ ਕਿਹੜੀ ਬਉਲੀ ਨੂੰ ਪੂਰ ਕੇ ਮਸੀਤ ਬਣਾਈ ਗਈ ਸੀ?

 


Ans ਲਾਹੌਰ ਦੇ ਡੱਬੀ ਬਜ਼ਾਰ ਵਿਚ ਬਣਾਈ ਬਉਲੀ ਨੂੰ

68. ਗਰੀਬ ਘਾਹੀ ਨੇ ਜਹਾਂਗੀਰ ਅੱਗੇ ਭੇਟਾ ਰੱਖ ਕੇ ਕਿਉਂ ਚੁਕ ਲਈ ਸੀ?
Ans ਉਸ ਨੇ ਕਦੇ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ। ਜਦੋਂ ਉਸ ਨੂੰ ਪਤਾ ਲੱਗਾ ਕਿ ਜਿਸ ਅੱਗੇ ਉਸ ਨੇ ਭੇਟਾ ਰੱਖੀ ਹੈ ਉਹ ਜਹਾਂਗੀਰ ਹੈ ‘ਸੱਚਾ ਪਾਤਸ਼ਾਹ’ ਨਹੀਂ ਤਾਂ ਉਸ ਨੇ ਭੇਟਾ ਚੁਕ ਲਈ।

69. ਸੱਚਾ ਪਾਤਸ਼ਾਹ ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
Ans ਸਿੱਖ ਆਪਣੇ ਗੁਰੂ ਜੀ ਨੂੰ ਸਭ ਤੋਂ ਉੱਚਾ ਸਮਝਦੇ ਹਨ। ਗੁਰੂ ਜੀ ਦੇ ਸਾਹਮਣੇ ਦੁਨਿਆਵੀ ਰਾਜੇ ਕੋਈ ਕੀਮਤ ਨਹੀਂ ਰੱਖਦੇ। ਸਿੱਖ ਦੁਨਿਆਵੀ ਰਾਜਿਆਂ ਕੋਲੋਂ ਡਰਦੇ ਵੀ ਨਹੀਂ। ਉਨ੍ਹਾਂ ਵਾਸਤੇ ਗੁਰੂ ਜੀ ਹੀ ਸਭ ਕੁਝ ਹਨ।

70. ਭਾਈ ਗੁਰਦਾਸ ਜੀ ਨੇ ਹਰਿਗੋਬਿੰਦ ਸਾਹਿਬ ਦੀ ਉਸਤਤ ਵਿਚ ਕੀ ਲਿਖਿਆ?
Ans ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ

71. ਗੁਰੂ ਹਰਿਗੋਬਿੰਦ ਸਾਹਿਬ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ?
Ans 2 ਮਾਰਚ 1944, ਕੀਰਤਪੁਰ ਸਾਹਿਬ