ਪ੍ਰਸ਼ਨੋਤਰੀ ਗੁਰੂ ਗੋਬਿੰਦ ਸਿੰਘ ਜੀ

1. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ?

Ans 1666 ਈਸਵੀ ਨੂੰ ਪਟਨਾ ਸਾਹਿਬ ਵਿਖੇ।

2. ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ।

Ans ਪਿਤਾ – ਗੁਰੂ ਤੇਗ ਬਹਾਦਰ ਜੀ
ਮਾਤਾ – ਮਾਤਾ ਗੁਜਰੀ ਜੀ

3. ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਦੱਸੋ।

Ans ਗੁਰੂ ਹਰਿ ਗੋਬਿੰਦ ਸਾਹਿਬ ਜੀ

4. ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਲਈ ਕਿੱਥੇ ਗਏ ਹੋਏ ਸਨ?

Ans ਢਾਕੇ

5. ਗੁਰੂ ਤੇਗ ਬਹਾਦਰ ਜੀ ਨੇ ਅਸਾਮ ਵਿੱਚ ਕਿਨ੍ਹਾਂ ਦੋ ਰਾਜਿਆਂ ਦੀ ਸੁਲਹ ਕਰਵਾ ਕੇ ਜੰਗ ਨੂੰ ਟਾਲਿਆ ਸੀ?

Ans ਰਾਜਾ ਰਾਮ ਸਿੰਘ ਅਤੇ ਰਾਜਾ ਚਕ੍ਰਧਵਜ

6. ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਪੁਤਰ ਨੂੰ ਪਹਿਲੀ ਵਾਰ ਕਦੋਂ ਦੇਖਿਆ?

Ans ਸੰਨ 1670 ਵਿੱਚ

7. ਬਾਲ ਗੋਬਿੰਦ ਰਾਇ ਉਸ ਸਮੇਂ ਕਿੰਨੀ ਉਮਰ ਦੇ ਸਨ?

Ans ਸਾਢੇ ਤਿੰਨ ਸਾਲ

8. ਪਟਨਾ ਸਾਹਿਬ ਰਹਿੰਦੇ ਹੋਏ ਬਾਲ ਗੋਬਿੰਦ ਰਾਇ ਆਪਣੇ ਸਾਥੀਆਂ ਨਾਲ ਕਿਹੜੀਆਂ ਖੇਡਾਂ ਖੇਡਿਆ ਕਰਦੇ ਸਨ?

Ans ਤੀਰ ਕਮਾਨ, ਨਿਸ਼ਾਨਬਾਜ਼ੀ, ਫੌਜੀ ਕਵਾਇਦ ਆਦਿ।

9. ਬਾਲ ਗੋਬਿੰਦ ਰਾਇ ਨੇ ਪਟਨਾ ਵਿਖੇ ਕਿਤਨੇ ਸਾਲ ਗੁਜ਼ਾਰੇ?

Ans ਪੰਜ ਸਾਲ।

10. ਜਿਸ ਥਾਂ ਤੇ ਗੋਬਿੰਦ ਰਾਇ ਜੀ ਨੇ ਆਪਣੇ ਸੋਨੇ ਦੇ ਕੜੇ ਗੰਗਾ ਵਿੱਚ ਸੁਟੇ ਉਥੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?

Ans ਗੁਰਦੁਆਰਾ ਕੰਗਣ ਘਾਟ ਸਾਹਿਬ

11. ਪਟਨਾ ਸਾਹਿਬ ਵਿਖੇ ਕਿਹੜਾ ਪੰਡਤ ਬਾਲ ਗੋਬਿੰਦ ਰਾਇ ਜੀ ਦਾ ਸ਼ਰਧਾਲੂ ਬਣਿਆ?

Ans ਪੰਡਤ ਸ਼ਿਵ ਦੱਤ

12. ਕਿਹੜੀ ਰਾਣੀ ਨੂੰ ਬਾਲ ਗੋਬਿੰਦ ਰਾਇ ਤੋਂ ਪੁਤਰਾਂ ਵਾਲਾ ਨਿੱਘ ਪ੍ਰਾਪਤ ਹੋਇਆ?

Ans ਫਤਹਿ ਚੰਦ ਮੈਣੀ ਦੀ ਰਾਣੀ ਵਿਸ਼ੰਮਰਾ ਦੇਵੀ

13. ਪਟਨੇ ਤੋਂ ਰਵਾਨਗੀ ਸਮੇਂ ਰਾਣੀ ਵਿਸ਼ੰਮਰਾ ਦੇ ਮੰਗਣ ਤੇ ਗੁਰੂ ਜੀ ਨੇ ਕੀ ਭੇਟ ਕੀਤਾ?

Ans ਪੋਸ਼ਾਕ, ਤਲਵਾਰ ਤੇ ਕਟਾਰ।

14. ਰਾਜਾ ਫਤਹਿ ਚੰਦ ਦੇ ਨਿਵਾਸ ਸਥਾਨ ਤੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?

Ans ਗੁਰਦੁਆਰਾ ਮੈਣੀ ਸੰਗਤ

15. ਗੁਰਦੁਆਰਾ ਹਾਂਡੀ ਸੰਗਤ ਕਿੱਥੇ ਹੈ?

Ans ਪਟਨੇ ਤੋਂ 14 ਕੋਹ ਦੂਰ ਦਾਨਾਪੁਰ ਵਿੱਚ।

16. ਇਸ ਗੁਰਦੁਆਰੇ ਦਾ ਨਾਮ ਹਾਂਡੀ ਸੰਗਤ ਕਿਉਂ ਪਿਆ?

Ans ਦਾਨਾਪੁਰ ਵਿੱਚ ਇੱਕ ਮਾਈ ਨੇ ਹਾਂਡੀ ਵਿੱਚ ਖਿਚੜੀ ਬਣਾ ਕੇ ਬਾਲ ਗੋਬਿੰਦ ਰਾਇ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀ। ਮਾਈ ਨੇ ਉਹ ਹਾਂਡੀ ਯਾਦ ਵਜੋਂ ਸਾਂਭ ਕੇ ਰੱਖ ਲਈ। ਬਾਅਦ ਵਿੱਚ ਉਥੇ ਇੱਕ ਗੁਰਦੁਆਰਾ ਸਥਾਪਿਤ ਹੋਇਆ ਜਿਸ ਦਾ ਨਾਮ ਗੁਰਦੁਆਰਾ ਹਾਂਡੀ ਦੀ ਸੰਗਤ ਰੱਖਿਆ।

17. ਲਖਨੌਰ ਵਿੱਚ ਕਿਹੜਾ ਸੂਫੀ ਸੰਤ ਬਾਲ ਗੋਬਿੰਦ ਰਾਇ ਦੇ ਦਰਸ਼ਨਾਂ ਨੂੰ ਆਇਆ?

Ans ਸਯਦ ਭੀਖਣ ਸ਼ਾਹ।

18. ਭੀਖਣ ਸ਼ਾਹ ਕੀ ਲੈ ਕੇ ਆਇਆ? ਉਹ ਕੀ ਦੇਖਣਾ ਚਾਹੁੰਦਾ ਸੀ?

Ans ਭੀਖਣ ਸ਼ਾਹ ਮਠਿਆਈ ਦੇ ਦੋ ਕੁਜੇ ਲੈ ਕੇ ਆਇਆ-ਇੱਕ ਹਿੰਦੂ ਦੀ ਦੁਕਾਨ ਤੋਂ ਤੇ ਦੂਜਾ ਮੁਸਲਮਾਨ ਦੀ ਦੁਕਾਨ ਤੋਂ। ਉਹ ਦੇਖਣਾ ਚਾਹੁੰਦਾ ਸੀ ਕਿ ਬਾਲ ਗੋਬਿੰਦ ਰਾਇ ਕਿਸ ਕੁਜੇ ਤੇ ਹੱਥ ਰੱਖੇਗਾ। ਜਿਸ ਕੁਜੇ ਤੇ ਹੱਥ ਰੱਖੇਗਾ ਉਹ ਉਸ ਦਾ ਹੀ ਗੁਰੂ ਹੋਏਗਾ। ਗੋਬਿੰਦ ਰਾਇ ਜੀ ਨੇ ਦੋਨੋਂ ਕੁਜਿਆਂ ਤੇ ਹੱਥ ਰੱਖ ਕੇ ਦਰਸਾਇਆ ਕਿ ਉਹ ਦੋਨੋਂ ਕੌਮਾਂ ਦੇ ਰਹਿਨੁਮਾ ਹੋਣਗੇ।

19. ਗੋਬਿੰਦ ਰਾਇ ਜੀ ਆਨੰਦਪੁਰ ਸਾਹਿਬ ਕਦੋਂ ਪਹੁੰਚੇ?

Ans ਫਰਵਰੀ ਸੰਨ 1672 ਵਿੱਚ।

20. ਅਨੰਦਪੁਰ ਸਾਹਿਬ ਕਿਸ ਨੇ ਵਸਾਇਆ ਸੀ?

Ans ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਕ ਨਗਰ ਵਸਾਇਆ ਅਤੇ ਨਾਮ ਦਿੱਤਾ ਚੱਕ ਬੇਬੇ ਨਾਨਕੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਨੰਦਪੁਰ ਦਾ ਨਾਮ ਦਿੱਤਾ।

21. ਗੋਬਿੰਦ ਰਾਇ ਜੀ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਗਈ?

Ans ਮੁਨਸ਼ੀ ਸਾਹਿਬ ਚੰਦ ਜੀ।

22. ਗੋਬਿੰਦ ਰਾਇ ਜੀ ਨੂੰ ਫਾਰਸੀ ਭਾਸ਼ਾ ਸਿੱਖਣ ਲਈ ਕਿਸ ਕੋਲ ਭੇਜਿਆ ਗਿਆ?

Ans ਕਾਜ਼ੀ ਪੀਰ ਮੁਹੰਮਦ

23. ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਭਾਸ਼ਾਵਾਂ ਦੀ ਸਿਖਲਾਈ ਦਿੱਤੀ ਗਈ?

Ans ਫਾਰਸੀ, ਹਿੰਦੀ, ਸੰਸਕ੍ਰਿਤ, ਬ੍ਰਜ ਭਾਸ਼ਾ।

24. ਗੁਰੂ ਤੇਗ ਬਹਾਦਰ ਜੀ ਕੋਲ ਧਰਮ ਦੀ ਰਾਖੀ ਲਈ ਫਰਿਆਦ ਲੈ ਕੇ ਕੌਣ ਆਏ?

Ans ਮਟਨ ਨਿਵਾਸੀ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤ

25. ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਅਤੇ ਕਿੱਥੇ ਸ਼ਹੀਦ ਕੀਤਾ ਗਿਆ?

Ans ਸੰਨ 1675 ਵਿੱਚ ਚਾਂਦਨੀ ਚੌਂਕ, ਦਿੱਲੀ ਵਿਖੇ।

26. ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣ ਵਾਲੇ ਸਿੱਖ ਦਾ ਨਾਮ ਦੱਸੋ?

Ans ਭਾਈ ਜੈਤਾ ਜੀ।

27. ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਲਿਆਉਣ ਵਾਲੇ ਸਿੱਖ ਨੂੰ ਕੀ ਕਹਿ ਕੇ ਸਨਮਾਨਿਆ?

Ans ‘ਰੰਘਰੇਟੇ ਗੁਰੂ ਕੇ ਬੇਟੇ’

28. ਗੁਰੂ ਜੀ ਦੇ ਸੀਸ ਦੇ ਸਸਕਾਰ ਵਾਲੀ ਥਾਂ ਤੇ ਅੱਜਕਲ੍ਹ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?

Ans ਗੁਰਦੁਆਰਾ ਸੀਸ ਗੰਜ ਗੰਜ, ਅਨੰਦਪੁਰ ਸਾਹਿਬ।

29. ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗਬਿੰਦ ਸਿੰਘ ਜੀ ਕਿੰਨੇ ਸਾਲਾਂ ਦੇ ਸਨ?

Ans 9 ਸਾਲ ਦੇ।

30. ਗੁਰਗੱਦੀ ਤੇ ਬੈਠਦਿਆਂ ਹੀ ਬਾਲ ਗੁਰੂ ਨੇ ਕਿਹੜੇ ਕਾਰਜ ਆਰੰਭੇ?

Ans

 • ਸਿੱਖਾਂ ਦੀ ਘੋੜਸਵਾਰੀ, ਸ਼ਸ਼ਤਰ ਵਿਦਿਆ ਅਤੇ ਸ਼ਿਕਾਰ ਖੇਡਣ ਵੱਲ ਰੁਚੀ ਵਧਾਉਣੀ ਸ਼ੁਰੂ ਕੀਤੀ।
 • ਸੰਗਤਾਂ ਨੂੰ ਸ਼ਸ਼ਤਰ ਅਤੇ ਘੋੜੇ ਭੇਟ ਕਰਨ ਲਈ ਕਿਹਾ।
 • ਅਨੰਦਪੁਰ ਵਿੱਚ ਜੰਗੀ ਮਸ਼ਕਾਂ ਆਰੰਭ ਕੀਤੀਆਂ।
 • ਕਿਲ੍ਹਿਆਂ ਦੀ ਉਸਾਰੀ ਕੀਤੀ।

31. ਰਾਜਾ ਰਾਮ ਸਿੰਘ ਨੇ ਗੁਰੂ ਜੀ ਨੂੰ ਕੀ ਭੇਟ ਕੀਤਾ?

Ans ਪੰਜ ਵਧੀਆ ਘੋੜੇ।

32. ਸਫੇਦ ਰੰਗ ਦਾ ਪ੍ਰਸਾਦੀ ਹਾਥੀ ਕਿਸ ਨੇ ਭੇਟ ਕੀਤਾ?

Ans ਰਾਜਾ ਰਤਨ ਰਾਇ ਨੇ।

33. ਪਸ਼ਮੀਨੇ ਦੀ ਚਾਨਣੀ ਕਿਸ ਗੁਰਸਿੱਖ ਨੇ ਭੇਟ ਕੀਤੀ?

Ans ਕਾਬਲ ਦੇ ਸਿੱਖ ਭਾਈ ਦੁਨੀ ਚੰਦ ਜੀ ਨੇ।

34. ਗੁਰੂ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾਇਆ?

Ans ਰਣਜੀਤ ਨਗਾਰਾ।

35. ਰਣਜੀਤ ਨਗਾਰਾ ਕਿਹੜੇ ਸੰਨ ਵਿੱਚ ਤਿਆਰ ਕਰਵਾਇਆ ਗਿਆ ਅਤੇ ਕਿੱਥੇ ਸਥਾਪਤ ਕੀਤਾ ਗਿਆ?

Ans ਸੰਨ 1682 ਵਿੱਚ ਤਿਆਰ ਕਰਵਾ ਕੇ ਕਿਲ੍ਹਾ ਆਨੰਦਗੜ੍ਹ ਵਿੱਚ ਸਥਾਪਿਤ ਕੀਤਾ।

36. ਝੂਲਦੇ ਨਿਸ਼ਾਨ ਅਤੇ ਨਗਾਰਾ ਕਿਸ ਗੱਲ ਦੇ ਚਿੰਨ੍ਹ ਹਨ?

Ans

 • ਸੁਤੰਤਰ ਰਾਜ ਦੇ
 • ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਚਰਨਾਂ ਵਿੱਚ ਜੁੜਨ ਲਈ ਆਵਾਜ਼ਾ
 • ਸ਼ਾਮ ਨੂੰ ਫੇਰ ਕੰਮ ਧੰਦੇ ਛੱਡ ਕੇ ਗੁਰੂ ਨਾਲ ਜੁੜਨ ਦਾ ਸੁਨੇਹਾ
 • ਬਾਦਸ਼ਾਹੀ ਦਾ
 • ਜਿੱਤ ਦਾ
 • ਸ਼ਿਕਾਰ ਤੇ ਚੜ੍ਹਨ ਦਾ

37. ਗੁਰੂ ਜੀ ਨੇ ਕਿਸ ਪੰਡਤ ਨੂੰ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਕਿਹਾ?

Ans ਪੰਡਤ ਰਘੂਨਾਥ ਨੂੰ।

38. ਪੰਡਤ ਰਘੂਨਾਥ ਨੇ ਸਿੱਖਾਂ ਨੂੰ ਸੰਸਕ੍ਰਿਤ ਪੜਾ੍ਹਉਣ ਤੋਂ ਕਿਉਂ ਨਾਂਹ ਕਰ ਦਿਤੀ?

Ans ਕਿਉਂ ਕਿ ਉਹ ਸਮਝਦਾ ਸੀ ਕਿ ਸੰਸਕ੍ਰਿਤ ਪੜ੍ਹਨ ਦਾ ਹੱਕ ਕੇਵਲ ਬ੍ਰਾਹਮਣ ਨੂੰ ਹੈ।

39. ਗੁਰੂ ਜੀ ਨੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਕਿੱਥੇ ਭੇਜਿਆ?

Ans ਬਨਾਰਸ।

40. ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦੇ ਕੀ ਨਾਮ ਰੱਖੇ ਗਏ?

Ans ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਸੋਭਾ ਸਿੰਘ, ਵੀਰ ਸਿੰਘ

41. ਬਨਾਰਸ ਪੜ੍ਹਨ ਵਾਲੇ ਸਿੱਖ ਬਾਅਦ ਵਿੱਚ ਕੀ ਅਖਵਾਏ?

Ans ਨਿਰਮਲੇ ਸੰਤ

42. ਚੇਤਨਮੱਠ ਗੁਰੂ ਕੀ ਸੰਗਤ ਕਿਸ ਸਥਾਨ ਤੇ ਹੈ?

Ans ਬਨਾਰਸ ਵਿਖੇ ਜਿੱਥੇ ਸਿੱਖਾਂ ਨੇ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ।

43. ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਕਿਹੜੇ ਕਿਹੜੇ ਕਿਲ੍ਹੇ ਬਣਵਾਏ?

Ans

 • ਸਤਿਲੁਜ ਨਦੀ ਦੇ ਕਿਨਾਰੇ – ਨਿਰਮੋਹਗੜ੍ਹ, ਹੋਲਗੜ੍ਹ, ਲੋਹਗੜ੍ਹ
 • ਚਰਨ ਗੰਗਾ ਦੇ ਕਿਨਾਰੇ – ਫਤਹਿਗੜ੍ਹ, ਕੇਸਗੜ੍ਹ, ਆਨੰਦਗੜ੍ਹ

44. ਗੁਰੂ ਜੀ ਕਿਹੜਾ ਸਾਜ਼ ਸਭ ਤੋਂ ਵੱਧ ਵਜਾਉਂਦੇ ਸਨ?

Ans ਤਾਊਸ

45. ਗੁਰੂ ਜੀ ਨਾਹਨ ਵਿਖੇ ਕਿੰਨਾ ਸਮਾਂ ਰਹੇ?

Ans ਤਿੰਨ ਸਾਲ

46. ਨਾਹਨ ਪਹੁੰਚ ਕੇ ਗੁਰੂ ਜੀ ਨੇ ਕਿੰਨ੍ਹਾਂ ਦੋ ਰਾਜਿਆਂ ਦੀ ਸੁਲਹ ਕਰਵਾਈ?

Ans ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸ਼੍ਰੀ ਨਗਰ ਦੇ ਰਾਜੇ ਫਤਹਿ ਸ਼ਾਹ ਦੀ

47. ਗੁਰੂ ਜੀ ਨੇ ਜਮਨਾ ਨਦੀ ਦੇ ਕੰਢੇ ਕਿਹੜਾ ਗੁਰਦੁਆਰਾ ਬਣਵਾਇਆ?

Ans ਗੁਰਦੁਆਰਾ ਪਾਉਂਟਾ ਸਾਹਿਬ।

48. ਗੁਰਦੁਆਰਾ ਪਾਉਂਟਾ ਸਾਹਿਬ ਕਿਹੜੇ ਸੰਨ ਵਿੱਚ ਬਣਾਇਆ ਗਿਆ?

Ans ਸੰਨ 1685 ਵਿੱਚ।

49. ਕਿਸ ਦੀ ਸ਼ਰਧਾ ਵੇਖ ਕੇ ਗੁਰੂ ਜੀ ਨੇ ਗੁਰਦੁਆਰਾ ਪਾਉਂਟਾ ਸਾਹਿਬ ਬਣਾਇਆ?

Ans ਰਾਜਾ ਮੇਦਨੀ ਪ੍ਰਕਾਸ਼ ਅਤੇ ਉੱਥੋਂ ਦੀ ਸੰਗਤ ਦੀ

50. ਪਾਉਂਟਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਕਿਹੜੀ ਨਵੀਂ ਪਿਰਤ ਪਾਈ?

Ans ਕਵਿਤਾ ਰਾਹੀਂ ਪ੍ਰਚਾਰ ਕਰਨ ਲਈ ਕਵੀ ਦਰਬਾਰਾਂ ਦੀ।

51. ਗੁਰੂ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ?

Ans 52 ਕਵੀ

52. ਪਾਉਂਟਾ ਸਾਹਿਬ ਵਿਖੇ ਕਿਹੜੀਆਂ ਬਾਣੀਆਂ ਰਚੀਆਂ ਗਈਆਂ?

Ans ਜਾਪੁ ਸਾਹਿਬ, ਸਵੱਈਏ ਤੇ ਅਕਾਲ ਉਸਤਤਿ

53. ਪਹਾੜੀ ਰਾਜੇ ਗੁਰੂ ਜੀ ਦੇ ਕਿਹੜੇ ਕੰਮਾਂ ਤੋਂ ਨਾਖੁਸ਼ ਸਨ?

Ans

 • ਜਾਤ ਪਾਤ ਦੇ ਵਿਤਕਰੇ ਵਿਰੁਧ ਪ੍ਰਚਾਰ
 • ਲੰਗਰ ਲਈ ਇੱਕੋ ਪੰਗਤ
 • ਨਗਾਰੇ ਦੀਆਂ ਚੋਟਾਂ
 • ਕਿਲ੍ਹਿਆਂ ਦੀ ਉਸਾਰੀ
 • ਝੰਡਿਆਂ ਦਾ ਝੂਲਣਾ

54. ਭੰਗਾਣੀ ਦਾ ਸਥਾਨ ਕਿੱਥੇ ਸਥਿਤ ਹੈ?

Ans ਪਾਉਂਟਾ ਸਾਹਿਬ ਤੋਂ 7 ਕਿਲੋਮੀਟਰ ਦੂਰ ਜਮਨਾ ਅਤੇ ਗਿਰੀ ਨਦੀ ਦੇ ਵਿਚਕਾਰ।

55. ਭੰਗਾਣੀ ਦਾ ਯੁਧ ਕਦੋਂ ਅਤੇ ਕਿੰਨ੍ਹਾਂ ਵਿਚਕਾਰ ਹੋਇਆ?

Ans ਗੁਰੂ ਗੋਬਿੰਦ ਸਿੰਘ ਜੀ ਅਤੇ ਕਹਿਲੂਰ ਦੇ ਰਾਜੇ ਭੀਮ ਚੰਦ ਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਵਿਚਕਾਰ 15 ਅਪਰੈਲ ਸੰਨ 1685 ਵਿੱਚ ਹੋਇਆ।

56. ਭੰਗਾਣੀ ਦੇ ਯੁਧ ਵਿੱਚ ਕਿਸ ਸਿੱਖ ਨੇ ਮੋਟੇ ਸੋਟੇ ਨਾਲ ਹਯਾਤ ਖਾਂ ਦਾ ਸਿਰ ਫੇਹਿਆ?

Ans ਮਹੰਤ ਕਿਰਪਾਲ ਦਾਸ ਨੇ।

57. ਪੀਰ ਬੁਧੂ ਸ਼ਾਹ ਕਿੱਥੋਂ ਦਾ ਰਹਿਣ ਵਾਲਾ ਸੀ? ਉਸ ਦਾ ਅਸਲ ਨਾਮ ਦੱਸੋ।

Ans ਪੀਰ ਬੁਧੂ ਸ਼ਾਹ ਪਾਉਂਟਾ ਸਾਹਿਬ ਤੋਂ ਪੰਝੀ ਕੁ ਮੀਲ ਦੀ ਦੂਰੀ ਤੇ ਪਿੰਡ ਸਢੌਰਾ ਦਾ ਰਹਿਣ ਵਾਲਾ ਸੀ। ਉਸ ਦਾ ਅਸਲ ਨਾਮ ਸ਼ੇਖ-ਬਦਰ-ਉਦ ਦੀਨ ਸੀ

58. ਪੀਰ ਬੁਧੂ ਸ਼ਾਹ ਨੇ ਕਿੰਨੇ ਪਠਾਣ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ?

Ans 500 ਪਠਾਣ।

59. ਕਿੰਨੇ ਪਠਾਣ ਗੁਰੂ ਜੀ ਨੂੰ ਧੋਖਾ ਦੇ ਕੇ ਚਲੇ ਗਏ?

Ans 400 ਪਠਾਣ।

60. ਪੀਰ ਬੁਧੂ ਸ਼ਾਹ ਦੇ ਕਿੰਨੇ ਮੁਰੀਦ, ਕਿੰਨੇ ਭਰਾ ਅਤੇ ਕਿੰਨੇ ਪੁਤਰਾਂ ਨੇ ਭੰਗਾਣੀ ਦੇ ਯੁਧ ਵਿੱਚ ਹਿੱਸਾ ਲਿਆ?

Ans 700 ਮੁਰੀਦ, ਚਾਰ ਪੁਤਰ ਅਤੇ ਦੋ ਭਰਾ।

61. ਪੀਰ ਬੁਧੂ ਸ਼ਾਹ ਦੇ ਕਿੰਨੇ ਪੁਤਰ ਤੇ ਕਿੰਨੇ ਭਰਾ ਸ਼ਹੀਦ ਹੋਏ?

Ans ਦੋ ਪੁਤਰ ਤੇ ਇੱਕ ਭਰਾ

62. ਯੁਧ ਤੋਂ ਬਾਅਦ ਗੁਰੂ ਜੀ ਨੇ ਪੀਰ ਬੁਧੂ ਸ਼ਾਹ ਨੂੰ ਭੇਟ ਵਜੋਂ ਕੀ ਦਿੱਤਾ?

Ans ਇੱਕ ਕਟਾਰ, ਇੱਕ ਸੁੰਦਰ ਪੁਸ਼ਾਕ, ਆਪਣੇ ਹੱਥੀਂ ਲਿਖਿਆ ਇੱਕ ਹੁਕਮਨਾਮਾ ਅਤੇ ਅੱਧੀ ਦਸਤਾਰ। ਇੱਕ ਕੰਘਾ, ਜਿਸ ਨਾਲ ਗੁਰੂ ਜੀ ਨੇ ਉਸੇ ਵੇਲੇ ਕੇਸ ਵਾਹੇ ਸਨ ਅਤੇ ਉਸ ਵਿੱਚ ਗੁਰੂ ਜੀ ਦੇ ਕੇਸ ਅੜੇ ਹੋਏ ਸਨ, ਪੀਰ ਜੀ ਨੇ ਆਪ ਮੰਗ ਕੇ ਲਿਆ।

63. ਬਾਕੀ ਬਚੀ ਅੱਧੀ ਦਸਤਾਰ ਗੁਰੂ ਜੀ ਨੇ ਕਿਸ ਨੂੰ ਦਿੱਤੀ?

Ans ਮਹੰਤ ਕਿਰਪਾਲ ਦਾਸ ਨੂੰ।

64. ਬੀਬੀ ਵੀਰੋ ਜੀ ਕੌਣ ਸਨ?

Ans ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਜੀ।

65. ਭੰਗਾਣੀ ਦੇ ਯੁਧ ਵਿੱਚ ਬੀਬੀ ਵੀਰੋ ਜੀ ਦੇ ਕਿੰਨੇ ਪੁਤਰਾਂ ਨੇ ਹਿੱਸਾ ਲਿਆ?

Ans ਪੰਜ ਪੁਤਰਾਂ ਨੇ।

66. ਭੰਗਾਣੀ ਦੇ ਯੁਧ ਵਿੱਚ ਬੀਬੀ ਵੀਰੋ ਜੀ ਦੇ ਕਿੰਨੇ ਪੁਤਰ ਸ਼ਹੀਦ ਹੋਏ? ਉਨ੍ਹਾਂ ਦੇ ਨਾਮ ਦੱਸੋ?

Ans ਦੋ ਪੁਤਰ। ਸੰਗੋ ਸ਼ਾਹ ਤੇ ਜੀਤ ਮੱਲ।

67. ਕਿਹੜਾ ਸਿੱਖ ਭੰਗਾਣੀ ਦੀ ਜੰਗ ਸਮੇਂ ਲੱਕੜ ਦੀਆਂ ਤੋਪਾਂ ਲੈ ਕੇ ਪਹੁੰਚ ਗਿਆ ਸੀ?

Ans ਕਾਂਸ਼ੀ ਦੇ ਭਾਈ ਰਾਮਾ

68. ਹੋਲਾ ਮਹੱਲਾ ਤੋਂ ਕੀ ਭਾਵ ਹੈ?

Ans ਹੋਲਾ ਤੋਂ ਭਾਵ ਹਮਲਾ ਅਤੇ ਮਹੱਲਾ ਤੋਂ ਭਾਵ ਹਮਲੇ ਦੀ ਥਾਂ।

69. ਗੁਰੂ ਜੀ ਨੇ ‘ਹੋਲਾ ਮਹੱਲਾ’ ਕਿਉਂ ਸ਼ੁਰੂ ਕੀਤਾ?

Ans

 • ਸਿੱਖਾਂ ਵਿੱਚ ਬੀਰ ਰਸ ਭਰਨ ਲਈ।
 • ਸ਼ਸ਼ਤਰ ਵਿੱਦਿਆ ਵਿੱਚ ਨਿਪੁੰਨ ਕਰਨ ਲਈ।

70. ਪਹਾੜੀ ਰਾਜਿਆਂ ਨੇ ਗੁਰੂ ਕੋਲੋਂ ਕਿਉਂ ਮਦਦ ਮੰਗੀ?

Ans ਕਿਉਂ ਕਿ ਉਹ ਨਾ ਤਾਂ ਔਰੰਗਜ਼ੇਬ ਵੱਲੋਂ ਲਾਇਆ ਗਿਆ ਮਾਲੀਆ ਦੇ ਸਕਦੇ ਸਨ ਅਤੇ ਨਾ ਹੀ ਮੁਗਲ ਫੌਜਾਂ ਦਾ ਟਾਕਰਾ ਕਰਨ ਦੇ ਸਮਰੱਥ ਸਨ।

71. ਗੁਰੂ ਜੀ ਨੇ ਪਹਾੜੀ ਰਾਜਿਆਂ ਉੱਤੇ ਵਿਸ਼ਵਾਸ਼ ਨਾ ਹੋਣ ਦੇ ਬਾਵਜਦੂ ਵੀ ਮਦਦ ਕਰਨਾ ਸਵੀਕਾਰ ਕਿਉਂ ਕੀਤਾ?

Ans ਕਿਉਂ ਕਿ ਉਹ ਜਾਣਦੇ ਸਨ ਕਿ ਮਾਲੀਏ ਅਤੇ ਜੰਗ ਦਾ ਅਸਰ ਗਰੀਬਾਂ ਤੇ ਪਏਗਾ।

72. ਨਦੌਣ ਦਾ ਯੁਧ ਕਿੰਨ੍ਹਾਂ ਵਿਚਕਾਰ ਹੋਇਆ?

Ans ਜੰਮੂ ਦੇ ਨਵਾਬ ਦੇ ਸੈਨਿਕ ਕਮਾਂਡਰ ਅਲਫ ਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਪਹਾੜੀ ਰਾਜਿਆਂ ਵਿਚਕਾਰ।

73. ਗੁਰੂ ਜੀ ਕੋਲ ਦਾਨ ਲੈਣ ਆਇਆ ਬ੍ਰਾਹਮਣ ਕਿਸ ਦਾ ਪੁਜਾਰੀ ਸੀ?

Ans ਸ਼ਨੀ ਦੇਵਤੇ ਦਾ।

74. ਗੁਰੂ ਜੀ ਨੇ ਦਾਨ ਲੈਣ ਆਏ ਬ੍ਰਾਹਮਣ ਨੂੰ ਕੀ ਦਾਨ ਦਿੱਤਾ?

Ans ਮਾਂਹ ਦੀ ਦਾਲ, ਸਰ੍ਹੋਂ ਦਾ ਤੇਲ ਤੇ ਲੋਹਾ ਆਦਿਕ।

75. ਸਿੱਖਾਂ ਨੇ ਬ੍ਰਾਹਮਣ ਕੋਲੋਂ ਸਾਰੀਆਂ ਚੀਜ਼ਾਂ ਖੋਹ ਕੇ ਉਨ੍ਹਾਂ ਦਾ ਕੀਤਾ?

Ans

 • ਮਾਂਹ ਦੀ ਦਾਲ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਵੜੇ ਤਲ ਕੇ ਖਾਧੇ
 • ਲੋਹੇ ਦੇ ਕੜੇ ਬਣਾ ਕੇ ਬਾਹਵਾਂ ਵਿੱਚ ਪਾ ਲਏ।

76. ਗੁਰੂ ਜੀ ਨੇ ਬ੍ਰਾਹਮਣ ਨੂੰ ਦਾਨ ਦੇਣ ਦਾ ਕੌਤਕ ਕਿਉਂ ਰਚਿਆ?

Ans ਗੁਰੂ ਜੀ ਦੇਖਣਾ ਚਾਹੁੰਦੇ ਸਨ ਕਿ ਸਿੱਖ ਗੁਰਮਤਿ ਅਸੂਲਾਂ ਵਿੱਚ ਕਿੰਨੇ ਪੱਕੇ ਸਨ।

77. ਇਸ ਕੌਤਕ ਤੋਂ ਕੀ ਸਿੱਖਿਆ ਮਿਲਦੀ ਹੇ?

Ans ਬ੍ਰਾਹਮਣੀ ਕਰਮ ਕਾਂਡਾਂ ਦੇ ਜਾਲ ਵਿੱਚ ਨਹੀਂ ਫਸਣਾ, ਗੁਰਮਤਿ ਦੇ ਅਸੂਲਾਂ ਨੂੰ ਦ੍ਰਿੜ੍ਹਤਾ ਨਾਲ ਨਿਭਾਉਣਾ ਹੈ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ, ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਣਾ ਹੈ। ਸਿੱਖਾਂ ਲਈ ਸਾਰੇ ਦਿਨ ਬਰਾਬਰ ਹਨ।

78. ਖ਼ਾਲਸਾ ਪੰਥ ਕਿਸ ਦਿਨ ਸਾਜਿਆ ਗਿਆ ਸੀ?

Ans 1699 ਦੀ ਵਿਸਾਖੀ ਵਾਲੇ ਦਿਨ।

79. ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕਿਵੇਂ ਸਿੱਖ ਬਣਾਇਆ ਜਾਂਦਾ ਸੀ?

Ans ਚਰਨ ਪਾਹੁਲ ਦੇ ਕੇ।

80. ਦਸਵੇਂ ਗੁਰੂ ਜੀ ਨੇ ਚਰਨ ਪਾਹੁਲ ਨੂੰ ਕਿਸ ਵਿੱਚ ਬਦਲ ਦਿੱਤਾ?

Ans ਖੰਡੇ ਕੀ ਪਾਹੁਲ (ਅੰਮ੍ਰਿਤ) ਵਿੱਚ।

81. ਸਿੱਖ ਨੂੰ ਹਥਿਆਰ ਪਹਿਨਣ ਦਾ ਹੁਕਮ ਕਿਹੜੇ ਗੁਰੂ ਜੀ ਨੇ ਕੀਤਾ?

Ans ਗੁਰੂ ਹਰਿਗੋਬਿੰਦ ਸਾਹਿਬ ਜੀ ਨੇ।

82. ਪੰਜ ਪਿਆਰਿਆਂ ਦੇ ਨਾਮ ਦੱਸੋ?

Ans

 • ਭਾਈ ਦਇਆ ਸਿੰਘ ਜੀ
 • ਭਾਈ ਧਰਮ ਸਿੰਘ ਜੀ
 • ਭਾਈ ਹਿੰਮਤ ਸਿੰਘ ਜੀ
 • ਭਾਈ ਮੋਹਕਮ ਸਿੰਘ ਜੀ
 • ਭਾਈ ਸਾਹਿਬ ਸਿੰਘ ਜੀ

83. ਗੁਰੂ ਜੀ ਨੇ ਕਿੰਨਾਂ ਕੋਲੋਂ ਕਦੋਂ ਅੰਮ੍ਰਿਤ ਛਕਿਆ?

Ans ਪੰਜਾਂ ਪਿਆਰਿਆਂ ਕੋਲੋਂ ਸੰਨ 1699 ਵਿਚ ਵਿਸਾਖੀ ਵਾਲੇ ਦਿਨ।

84. ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਜੀ ਦੇ ਨਾਮ ਵਿੱਚ ਕੀ ਤਬਦੀਲੀ ਆਈ?

Ans ਗੁਰੂ ਜੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ।

85. ਅੰਮ੍ਰਿਤ ਛੱਕ ਕੇ ਮਰਦਾਂ ਅਤੇ ਬੀਬੀਆਂ ਦੇ ਨਾਮ ਕੀ ਲੱਗ ਜਾਂਦਾ ਹੈ?

Ans ਅੰਮ੍ਰਿਤ ਛੱਕ ਕੇ ਮਰਦਾਂ ਦੇ ਨਾਮ ਨਾਲ ‘ਸਿੰਘ’ ਅਤੇ ਬੀਬੀਆਂ ਦੇ ਨਾਮ ਨਾਲ ‘ਕੌਰ’ ਲੱਗ ਜਾਂਦਾ ਹੈ।

86. ‘ਕੌਰ’ ਅਤੇ ‘ਸਿੰਘ’ ਦਾ ਕੀ ਅਰਥ ਹੈ?

Ans ‘ਸਿੰਘ’ ਦਾ ਅਰਥ ਹੈ ਸ਼ੇਰ ਅਤੇ ਕੌਰ ਦਾ ਅਰਥ ਹੈ ‘ਰਾਜਕੁਮਾਰ।’

87. ਕਿਸ ਇਤਿਹਾਸਕਾਰ ਨੇ 1699 ਦੀ ਵਿਸਾਖੀ ਵਾਲੇ ਦਿਨ 20,000 ਸਿੱਖਾਂ ਦੇ ਅੰਮ੍ਰਿਤ ਛਕਣ ਦੀ ਗੱਲ ਲਿਖੀ ਹੈ?

Ans ਗੁਲਾਮ ਮੁਹੱਈਉਦੀਨ ਨੇ।

88. ਗੁਰੂ ਗੋਬਿੰਦ ਸਿੰਘ ਜੀ ਨੂੰ ਆਪੇ ਗੁਰ ਚੇਲਾ ਕਿਉਂ ਕਿਹਾ ਜਾਂਦਾ ਹੈ?

Ans ਕਿਉਂ ਕਿ ਗੁਰੂ ਗੋਬਿਮਧ ਸਿੰਘ ਜੀ ਨੇ ਪੰਜਾਂ ਪਿਆਰਿਆਂ ਕੋਲੋਂ ਔਮ੍ਰਿਤ ਦੀ ਦਾਤ ਦੀ ਮੰਗ ਕੀਤੀ ਅਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ। ਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਦੀ ਹਮੇਸ਼ਾ ਪਾਲਣਾ ਕੀਤੀ।

89. ਭਾਈ ਬਚਿੱਤਰ ਸਿੰਘ ਜੀ ਕਿਹੜੇ ਗੁਰੂ ਜੀ ਦੇ ਸਿੱਖ ਸਨ?

Ans ਗੁਰੂ ਗੋਬਿੰਦ ਸਿੰਘ ਜੀ

90. ਭਾਈ ਬਚਿੱਤਰ ਸਿੰਘ ਜੀ ਨੇ ਕਿਹੜੇ ਕਿਲ੍ਹੇ ਦੇ ਦਰਵਾਜ਼ੇ ਨੂੰ ਟੁਟਣ ਤੋਂ ਬਚਾਇਆ ਸੀ?

Ans ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਨੂੰ।

91. ਪਹਾੜੀ ਰਾਜੇ ਗੁਰੂ ਜੀ ਨੂੰ ਆਪਣੇ ਲਈ ਕਿਉਂ ਖਤਰਾ ਸਮਝਦੇ ਸਨ?

Ans ਕਿਉਂ ਕਿ ਗੁਰੂ ਜੀ ਉੱਚੇ ਨੀਵੇਂ ਦਾ ਭੈਦ ਭਾਵ ਨਹੀਂ ਸੀ ਰਖਦੇ ਅਤੇ ਜ਼ੁਲਮ ਦੇ ਵਿਰੁਧ ਅਵਾਜ਼ ਉਠਾਉਣ ਲਈ ਸਭ ਲੋਕਾਂ ਨੂੰ ਤਿਆਰ ਕਰਦੇ ਸਨ।

92. ਗੁਰੂ ਜੀ ਨੇ ਗ੍ਰਹਿਣ ਦਾ ਭਰਮ ਤੋੜਨ ਲਈ ਕੀ ਕੀਤਾ?

Ans ਸੂਰਜ ਗ੍ਰਹਿਣ ਵਾਲੇ ਦਿਨ ਸਦਾ ਬਰਤ ਲੰਗਰ ਲਗਾ ਦਿੱਤਾ।

93. ਭਾਈ ਨੰਦ ਲਾਲ ਜੀ ਕੌਣ ਸਨ?

Ans ਫਾਰਸੀ ਦੇ ਵਿਦਵਾਨ ਸ੍ਰੀ ਛੱਜੂ ਰਾਮ ਦੇ ਸਪੁਤਰ। ਆਪ ਪਿਤਾ ਜੀ ਵਾਂਗ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਅਤੇ ਕਵੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਸਨ।

94. ਭਾਈ ਨੰਦ ਲਾਲ ਜੀ ਗੁਰੂ ਜੀ ਦੀ ਸ਼ਰਨ ਵਿੱਚ ਕਦੋਂ ਆਏ ਅਤੇ ਉਨ੍ਹਾਂ ਨੇ ਕਦੋਂ ਅੰਮ੍ਰਿਤ ਛਕਿਆ?

Ans ਸੰਨ 1682 ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਆਏ ਅਤੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ।

95. ਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਿਹੜੀ ਪਦਵੀ ਦੇਣੀ ਚਾਹੀ ਪਰ ਉਨ੍ਹਾਂ ਨੇ ਕਿਹੜੀ ਸੇਵਾ ਮੰਗੀ?

Ans ਗੁਰੂ ਜੀ ਨੇ ਦੀਵਾਨ ਦੀ ਪਦਵੀ ਦੇਣੀ ਚਾਹੀ ਪਰ ਭਾਈ ਨੰਦ ਲਾਲ ਜੀ ਨੇ ਲੰਗਰ ਦੀ ਸੇਵਾ ਮੰਗੀ।

96. ਹੁਸੈਨੀ ਦਾ ਯੁਧ ਕਿੰਨ੍ਹਾਂ ਵਿਚਕਾਰ ਹੋਇਆ?

Ans ਹੁਸੈਨ ਖਾਂ ਦੇ ਸਾਥੀ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ।

97. ਸੰਨ 1700 ਤੋਂ ਸੰਨ 1703 ਤੱਕ ਅਨੰਦਪੁਰ ਦੀਆਂ ਕਿੰਨੀਆਂ ਜੰਗਾਂ ਲੜੀਆਂ ਗਈਆਂ?

Ans ਚਾਰ ਜੰਗਾਂ।

98. ਅਨੰਦਪੁਰ ਦੀ ਆਖਰੀ ਲੜਾਈ ਕਦੋਂ ਲੜੀ ਗਈ?

Ans ਸੰਨ 1704 ਵਿੱਚ।

99. ਸਰਹੰਦ ਦੇ ਕਿਸ ਸੂਬੇਦਾਰ ਨੇ ਅਨੰਦਪੁਰ ਨੂੰ ਘੇਰੀ ਰੱਖਿਆ ਤੇ ਕਦੋਂ ਤੱਕ?

Ans ਵਜ਼ੀਰ ਖਾਂ ਨੇ ਲਗਪਗ 7 ਮਹੀਨੇ ਤੱਕ ਅਨੰਦਪੁਰ ਨੂੰ ਘੇਰੀ ਰੱਖਿਆ।

100. ਸਰਸਾ ਨਦੀ ਤੇ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ?

Ans ਤਿੰਨ ਹਿੱਸਿਆਂ ਵਿੱਚ:

 • ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਪਹੁੰਚੇ
 • ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਚਮਕੌਰ ਸਾਹਿਬ ਪਹੁੰਚੇ
 • ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਪਿੰਡ ਖੇੜੀ

101. ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਸਾਹਿਜ਼ਾਦਿਆਂ ਸਮੇਤ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲਣ ਲਈ ਕਿਹਾ ਤਾਂ ਗੁਰੂ ਜੀ ਨੇ ਕੀ ਜੁਆਬ ਦਿੱਤਾ?

Ans ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਕੀ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ?

102. ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਕਿਉਂ ਛੱਡੀ?

Ans ਪੰਜਾਂ ਪਿਆਰਿਆਂ ਨੇ ਉਨ੍ਹਾਂ ਨੂੰ ਗੜੀ੍ਹ ਛੱਡਣ ਦਾ ਹੁਕਮ ਦਿੱਤਾ ਅਤੇ ਉਹ ਹੁਕਮ ਮੋੜ ਨਹੀਂ ਸੀ ਸਕਦੇ।

Ans ਭਾਈ ਸੰਗਤ ਸਿੰਘ ਜੀ ਨੂੰ ਕਿਉਂ ਕਿ ਉਨ੍ਹਾਂ ਦੀ ਸ਼ਕਲ ਗੁਰੂ ਜੀ ਨਾਲ ਮਿਲਦੀ ਸੀ। ਇਸ ਤਰ੍ਹਾਂ ਮੁਗਲਾਂ ਨੂੰ ਭੁਲੇਖਾ ਪਾਇਆ ਜਾ ਸਕਦਾ ਸੀ।

104. ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਕਦੋਂ ਛੱਡਿਆ?

Ans 20-21 ਦਸੰਬਰ 1704 ਦੀ ਵਿਚਕਾਰਲੀ ਰਾਤ ਨੂੰ।

105. ਚਮਕੌਰ ਸਾਹਿਬ ਦਾ ਯੁਧ ਕਦੋਂ ਹੋਇਆ?

Ans 22 ਦਸੰਬਰ, 1704 ਨੂੰ।

106. ਚਮਕੌਰ ਸਾਹਿਬ ਦੀ ਜੰਗ ਵਿੱਚ ਕਿੰਨੇ ਸਿੰਘਾਂ ਨੇ ਕਿੰਨੀ ਫੌਜ ਦਾ ਮੁਕਾਬਲਾ ਕੀਤਾ?

Ans 40 ਸਿੰਘਾਂ ਨੇ ਲੱਖਾਂ ਦੀ ਮੁਗਲ ਫੌਜ ਦਾ।

107. ਕਿਹੜੇ ਸਾਹਿਬਜ਼ਾਦੇ ਚਮਕੌਰ ਸਾਹਿਬ ਵਿਖੇ ਲੜਦੇ ਹੋਏ ਸ਼ਹੀਦ ਹੋ ਗਏ?

Ans ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ।

108. ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਦੋਂ ਹੋਈ?

Ans 27 ਦਸੰਬਰ, 1704 ਵਿੱਚ।

109. ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ?

Ans ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ।

110. ਮੁਕਤਸਰ ਦੀ ਜੰਗ ਕਦੋਂ ਹੋਈ?

Ans 8 ਮਈ, 1705 ਈ. ਨੂੰ।

111. ਜਿਥੇ ਮੁਕਤਸਰ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਥਾਂ ਤੇ ਕਿਹੜਾ ਗੁਰਦੁਆਰਾ ਹੈ?

Ans ਗੁਰਦੁਆਰਾ ਸ਼ਹੀਦ ਗੰਜ

112. ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਜੀ ਕਿੱਥੇ ਗਏ?

Ans ਸਾਬੋ ਕੀ ਤਲਵੰਡੀ।

113. ਭਾਈ ਡੱਲਾ ਕਿੱਥੋਂ ਦਾ ਰਹਿਣ ਵਾਲਾ ਸੀ?

Ans ਸਾਬੋ ਕੀ ਤਲਵੰਡੀ।

114. ਸਾਬੋ ਕੀ ਤਲਵੰਡੀ ਵਿਖੇ ਗੁਰੂ ਜੀ ਨੇ ਕਿਸ ਸਿੱਖ ਦੀ ਪਰਖ ਕੀਤੀ?

Ans ਭਾਈ ਡੱਲਾ ਜੀ ਦੀ।

115. ਗੁਰੂ ਜੀ ਨਾਲ ਵਾਪਰੀਆਂ ਘਟਨਾਵਾਂ ਸੁਣ ਕੇ ਭਾਈ ਡੱਲੇ ਨੇ ਕੀ ਕਿਹਾ?

Ans ਉਸ ਨੇ ਕਿਹਾ ਕਿ ਜੇ ਕਦੀ ਗੁਰੂ ਜੀ ਮੁਸ਼ਕਲ ਘੜੀ ਵਿੱਚ ਉਸ ਨੂੰ ਯਾਦ ਕਰਦੇ ਤਾਂ ਉਸ ਦੇ ਯੋਧਿਆਂ ਨੇ ਮੁਗਲਾਂ ਦੇ ਮੂੰਹ ਭੰਨ ਦੇਣੇ ਸਨ ਤੇ ਗੁਰੂ ਜੀ ਨੂੰ ਇੰਨੀਆਂ ਮੁਸੀਬਤਾਂ ਨਹੀਂ ਸੀ ਸਹਿਣੀਆਂ ਪੈਣੀਆਂ।

116. ਇੱਕ ਸਿੱਖ ਦੁਆਰਾ ਭੇਂਟ ਕੀਤੀ ਗਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਗੁਰੂ ਜੀ ਨੇ ਭਾਈ ਡੱਲੇ ਨੂੰ ਕੀ ਕਿਹਾ?

Ans ਗੁਰੂ ਜੀ ਨੇ ਕਿਹਾ, ‘ਭਾਈ ਡੱਲਿਆ, ਲਿਆ ਆਪਣੇ ਜੁਆਨ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ।’

117. ਗੁਰੂ ਜੀ ਦੀ ਗੱਲ ਸੁਣ ਕੇ ਭਾਈ ਡੱਲੇ ਨੇ ਕੀ ਜੁਆਬ ਦਿੱਤਾ?

Ans ਗੁਰੂ ਜੀ ਕਿਸੇ ਜਾਨਵਰ ਨੂੰ ਨਿਸ਼ਾਨਾ ਬਣਾ ਕੇ ਬੰਦੂਕ ਪਰਖੀ ਜਾ ਸਕਦੀ ਹੈ। ਬੰਦਾ ਕਿਉਂ ਮਰਵਾਉਂਦੇ ਹੋ।

118. ਕਿੰਨ੍ਹਾਂ ਸਿੱਖਾਂ ਨੇ ਆਪਣੇ ਆਪ ਨੂੰ ਅਰਪਣ ਕੀਤਾ?

Ans ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ।

119. ਦੋਹਾਂ ਸਿੱਖਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ?

Ans ਪਿਉ ਪੁਤਰ ਦਾ।

120. ਸਾਬੋ ਕੀ ਤਲਵੰਡੀ ਵਿਖੇ ਗੁਰੂ ਜੀ ਨੇ ਕਿਸ ਸਿੱਖ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ?

Ans ਭਾਈ ਮਨੀ ਸਿੰਘ ਜੀ।

121. ਭਾਈ ਮਨੀ ਸਿੰਘ ਜੀ ਕੋਲੋਂ ਤਿਆਰ ਕਰਵਾਈ ਬੀੜ ਵਿੱਚ ਇੱਕ ਹੋਰ ਗੁਰੂ ਜੀ ਦੀ ਬਾਣੀ ਸ਼ਾਮਲ ਕੀਤੀ ਗਈ। ਉਨ੍ਹਾਂ ਦਾ ਨਾਮ ਦੱਸੋ।

Ans ਗੁਰੂ ਤੇਗ ਬਹਾਦਰ ਜੀ।

122. ਦੀਨੇ ਪਿੰਡ ਗੁਰੂ ਜੀ ਕਿਸ ਕੋਲ ਠਹਿਰੇ?

Ans ਚੌਦਰੀ ਲਖਮੀਰ, ਸ਼ਮੀਰ ਤੇ ਤਖ਼ਤ ਮੱਲ ਕੋਲ।

123. ਗੁਰੂ ਜੀ ਨੇ ਦੀਨੇ ਪਿੰਡ ਤੋਂ ਕਿਸ ਨੂੰ ਚਿੱਠੀ ਲਿਖੀ?

Ans ਔਰੰਗਜ਼ੇਬ ਨੂੰ।

124. ਉਸ ਚਿੱਠੀ ਨੂੰ ਕੀ ਕਹਿੰਦੇ ਹਨ?

Ans ਜ਼ਫਰਨਾਮਾ।

125. ਜ਼ਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ?

Ans ਫਾਰਸੀ ਵਿੱਚ।

126. ਜ਼ਫਰਨਾਮਾ ਦਾ ਕੀ ਅਰਥ ਹੈ?

Ans ਜਿੱਤ ਦੀ ਚਿੱਠੀ।

127. ਕਿਸ ਸਿੱਖ ਨੇ ਉਹ ਚਿੱਠੀ ਔਰੰਗਜ਼ੇਬ ਤੱਕ ਪਹੁੰਚਾਈ?

Ans ਭਾਈ ਦਇਆ ਸਿੰਘ ਜੀ ਨੇ। (ਪੰਜਾਂ ਪਿਆਰਿਆਂ ਵਿੱਚੋਂ ਪਹਿਲੇ ਪਿਆਰੇ)

128. ਔਰੰਗਜ਼ੇਬ ਦੀ ਮੌਤ ਕਦੋਂ ਹੋਈ?

Ans 3 ਮਾਰਚ ਸੰਨ 1707 ਨੂੰ।

129. ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਜੀ ਨੇ ਕਿਸ ਨੂੰ ਬਾਦਸ਼ਾਹ ਬਣਾਉਣ ਵਿੱਚ ਮਦਦ ਕੀਤੀ?

Ans ਬਹਾਦਰ ਸ਼ਾਹ ਦੀ।

130. ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਜੀ ਨੇ ਕਿਨ੍ਹਾਂ ਦੋ ਸਿੱਖਾਂ ਦੀ ਕਮਾਨ ਹੇਠ ਜੱਥਾ ਭੇਜਿਆ?

Ans ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ।

131. ਗੁਰੂ ਜੀ ਨਾਦੇੜ ਕੱਦੋਂ ਪਹੁੰਚੇ?

Ans ਸਤੰਬਰ ਸੰਨ 1708 ਦੇ ਆਰੰਭ ਵਿੱਚ।

132. ਨਾਦੇੜ ਵਿੱਚ ਗੁਰੂ ਜੀ ਦਾ ਕਿਸ ਨਾਲ ਮੇਲ ਹੋਇਆ?

Ans ਮਾਧੋ ਦਾਸ ਬੈਰਾਗੀ ਨਾਲ।

133. ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਕੀ ਨਾਮ ਦਿੱਤਾ?

Ans ਬੰਦਾ ਸਿੰਘ।

134. ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਲੱਗਿਆਂ ਕੀ ਹੁਕਮ ਕੀਤਾ?

Ans ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ