ਪ੍ਰਸ਼ਨੋਤਰੀ ਗੁਰੂ ਅਰਜਨ ਦੇਵ ਜੀ

1. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
Ans 15 ਅਪ੍ਰੈਲ 1563 ਗੋਇੰਦਵਾਲ ਵਿਖੇ

2. ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ?
Ans ਪਿਤਾ – ਗੁਰੂ ਰਾਮਦਾਸ ਜੀ
ਮਾਤਾ – ਬੀਬੀ ਭਾਨੀ ਜੀ

3. ਮਾਤਾ ਭਾਨੀ ਜੀ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਵਿਚ ਕਿਹੜੀ ਲੋਰੀ ਦਿਆ ਕਰਦੇ ਸਨ?
Ans ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥

4. ਗੁਰੂ ਅਮਰਦਾਸ ਜੀ ਰਿਸ਼ਤੇ ਵਿਚ ਗੁਰੂ ਅਰਜਨ ਦੇਵ ਜੀ ਦੇ ਕੀ ਲਗਦੇ ਸਨ?
Ans ਨਾਨਾ ਜੀ

5. ਗੁਰੂ ਅਰਜਨ ਦੇਵ ਜੀ ਦੇ ਭਰਾਵਾਂ ਦੇ ਨਾਂ ਦੱਸੋ
Ans ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਜੀ

6. ਕਿਹੜੇ ਗੁਰੂ ਜੀ ਦੇ ਪਿਤਾ, ਨਾਨਾ, ਪੁਤਰ, ਪੋਤਰਾ, ਪੜਪੋਤਰਾ ਸਾਰੇ ਗੁਰੂ ਸਨ?
Ans ਗੁਰੂ ਅਰਜਨ ਦੇਵ ਜੀ

7. ਗੁਰੂ ਅਰਜਨ ਦੇਵ ਜੀ ਦੇ ਜਨਮ ਸਮੇਂ ਕਿਹੜੇ ਗੁਰੂ ਜੀ ਗੁਰਗੱਦੀ ਤੇ ਬਿਰਾਜਮਾਨ ਸਨ?
Ans ਗੁਰੂ ਅਮਰਦਾਸ ਜੀ

8. ਦੋਹਿਤਾ ਬਾਣੀ ਕਾ ਬੋਹਿਥਾ ਕਿਸ ਨੇ ਕਿਸ ਵਾਸਤੇ ਕਿਹਾ?
Ans ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਵਾਸਤੇ

9. ਗੁਰੂ ਅਰਜਨ ਦੇਵ ਜੀ ਕਿੰਨੇ ਸਾਲ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਹੇਠ ਰਹੇ?
Ans ਲਗਪਗ ਗਿਆਰਾਂ ਸਾਲ

10. ਗੁਰੂ ਅਰਜਨ ਦੇਵ ਜੀ ਨੂੰ ਕਿਸ ਸੰਨ ਵਿਚ ਗੁਰ ਗੱਦੀ ਮਿਲੀ?
Ans ਸੰਨ 1581 ਵਿਚ

11. ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲਣ ਤੇ ਕੌਣ ਨਰਾਜ਼ ਹੋਇਆ?
Ans ਬਾਬਾ ਪ੍ਰਿਥੀ ਚੰਦ ਜੀ

12. ਗੁਰੂ ਅਰਜਨ ਦੇਵ ਜੀ ਦੀ ਦਸਤਾਰਬੰਦੀ ਵੇਲੇ ਕਿੰਨੇ ਭੱਟ ਆਏ?
Ans 11

13. ਮਾਤਾ ਗੰਗਾ ਜੀ ਕੌਣ ਸਨ?
Ans ਗੁਰੂ ਅਰਜਨ ਦੇਵ ਜੀ ਦੀ ਸੁਪਤਨੀ

14. ਮਾਤਾ ਗੰਗਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ?
Ans ਪਿੰਡ ਮਉ ਤਹਿਸੀਲ ਫਿਲੌਰ

15. ਗੁਰੂ ਅਰਜਨ ਦੇਵ ਜੀ ਦੇ ਸਪੁਤਰ ਦਾ ਨਾਮ ਦੱਸੋ?
Ans ਗੁਰੂ ਹਰਿਗੋਬਿੰਦ ਸਾਹਿਬ ਜੀ

16. ਬਾਲਕ ਹਰਿਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿਚ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਹਰਟਾਂ ਵਾਲਾ ਖੂਹ ਲਗਵਾਇਆ?
Ans ਛੇ ਹਰਟਾਂ ਵਾਲਾ। ਉੱਥੇ ਹੁਣ ਗੁਰਦੁਆਰਾ ਛੇਹਰਟਾ ਸਾਹਿਬ ਸ਼ੁਸ਼ੋਭਿਤ ਹੈ।

17. ਪ੍ਰਿਥੀ ਚੰਦ ਨੇ ਬਾਲਕ ਹਰਿਗੋਬਿੰਦ ਨੂੰ ਮਰਵਾਉਣ ਲਈ ਕੀ ਯਤਨ ਕੀਤੇ?
Ans

 • ਦਾਈ ਨੂੰ ਥਣਾਂ ਤੇ ਜ਼ਹਿਰ ਲਗਾ ਕੇ ਬਾਲਕ ਨੂੰ ਦੁਧ ਚੁੰਘਾਉਣ ਲਈ ਭੇਜਿਆ।
 • ਸਪੇਰੇ ਨੂੰ ਜ਼ਹਿਰੀਲਾ ਸੱਪ ਛੱਡਣ ਲਈ ਭੇਜਆ।
 • ਖਿਡਾਵੇ ਨੂੰ ਦਹੀਂ ਵਿਚ ਜ਼ਹਿਰ ਮਿਲਾਉਣ ਲਈ ਕਿਹਾ।

18. ਇਹ ਸਭ ਦੇਖਦਿਆਂ ਗੁਰੂ ਜੀ ਦਾ ਕੀ ਵਤੀਰਾ ਸੀ?
Ans ਗੁਰੂ ਜੀ ਪੂਰਨ ਸ਼ਾਂਤੀ ਵਿਚ ਰਹੇ ਤੇ ਦਿਲ ਵਿਚ ਰਤਾ ਭਰ ਵੀ ਮੈਲ ਨਾ ਆਉਣ ਦਿੱਤੀ

19. ਕਿਹੜੇ ਸ਼ਹਿਰ ਵਿਚ ਕਾਲ ਪੈਣ ਤੇ ਗੁਰੂ ਜੀ ਉੱਥੇ ਗਏ?
Ans ਲਾਹੌਰ

20. ਲਾਹੌਰ ਤੋਂ ਵਾਪਸੀ ਸਮੇਂ ਕਿਸ ਨੂੰ ਚੇਚਕ ਦੀ ਬੀਮਾਰੀ ਹੋ ਗਈ?
Ans ਬਾਲਕ ਹਰਿਗੋਬਿੰਦ ਜੀ ਨੂੰ

21. ਚੇਚਕ ਦੀ ਬੀਮਾਰੀ ਨੂੰ ਹਿੰਦੂ ਧਰਮ ਵਿਚ ਕੀ ਸਮਝਦੇ ਹਨ?
Ans ਸੀਤਲਾ ਦੇਵੀ ਦੀ ਕ੍ਰੋਪੀ। ਚੇਚਕ ਨੂੰ ਮਾਤਾ ਨਿਕਲਣਾ ਵੀ ਕਹਿੰਦੇ ਹਨ ਅਤੇ ਸੀਤਲਾ ਦੀ ਪੂਜਾ ਕਰਦੇ ਹਨ।

22. ਕੀ ਚੇਚਕ ਤੋਂ ਛੁਟਕਾਰਾ ਪੁਆਉਣ ਲਈ ਗੁਰੂ ਜੀ ਨੇ ਸੀਤਲਾ ਦੀ ਪੂਜਾ ਕੀਤੀ?
Ans ਨਹੀਂ।

23. ਚੇਚਕ ਠੀਕ ਹੋਣ ਤੇ ਗੁਰੂ ਜੀ ਨੇ ਕਿਹੜਾ ਸ਼ਬਦ ਉਚਾਰਿਆ?
Ans ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥

24. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਕੋਲੋਂ ਰਖਵਾਇਆ?
Ans ਸਾਂਈਂ ਮੀਆਂ ਮੀਰ ਜੀ ਕੋਲੋਂ

25. ਸਾਂਈਂ ਮੀਆਂ ਮੀਰ ਦਾ ਅਸਲੀ ਨਾਂ ਕੀ ਸੀ?
Ans ਸ਼ੇਖ ਮੁਹੰਮਦ ਮੀਰ ਸ਼ਾਹ

26. ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?
Ans ਸੰਨ 1588

27. ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਕਿਸ ਗੱਲ ਦਾ ਪ੍ਰਤੀਕ ਹਨ?
Ans ਹਰਿਮੰਦਰ ਸਾਹਿਬ ਚਾਰੋਂ ਵਰਣਾਂ ਲਈ ਖੁਲ੍ਹਾ ਹੈ

28. ਹਰਿਮੰਦਰ ਸਾਹਿਬ ਦੇ ਮੁਕਾਬਲੇ ਤੇ ਪ੍ਰਿਥੀ ਚੰਦ ਨੇ ਕਿੱਥੇ ਸਥਾਨ ਬਣਾਇਆ?
Ans ਹੇਹਰ ਵਿਚ ਇਕ ਤਲਾਅ ਤੇ ਆਪਣਾ ਦਰਬਾਰ ਬਣਾਇਆ ਤੇ ਨਾਲ ਹੀ ਤਰਨਤਾਰਨ ਦੇ ਕੋਹੜੀ ਘਰ ਦੇ ਮੁਕਾਬਲੇ ਤੇ ਦੂਖ ਨਿਵਾਰਨ

29. ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ?
Ans ਗੁਰੂ ਅਰਜਨ ਦੇਵ ਜੀ ਨੇ

30. ਕਿਸ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਦੀ ਸੇਵਾ ਨਿਭਾਈ?
Ans ਭਾਈ ਗੁਰਦਾਸ ਜੀ ਨੇ

31. ਕਿਸ ਸਰੋਵਰ ਦੇ ਕੰਢੇ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕੀਤੀ ਗਈ?
Ans ਰਾਮਸਰ ਸਰੋਵਰ ਦੇ ਕੰਢੇ ਤੇ

32. ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਤੇ ਕਦੋਂ ਕੀਤਾ ਗਿਆ?
Ans 1604 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ

33. ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦਾ ਨਾਮ ਦੱਸੋ?
Ans ਬਾਬਾ ਬੁਢਾ ਜੀ

34. ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਉਸਤਤ ਵਿਚ ਕਿੰਨੇ ਸਵੱਈਏ ਰਚੇ?
Ans 21

35. ਕੀਰਤਨ ਕਰਦੇ ਸਮੇਂ ਗੁਰੂ ਅਰਜਨ ਦੇਵ ਜੀ ਕਿਹੜਾ ਸਾਜ਼ ਵਜਾਉਂਦੇ ਸਨ?
Ans ਸਿਰੰਦਾ

36. ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਕਿਹੜੇ ਦੋ ਭਰਾ ਕੀਰਤਨ ਕਰਿਆ ਕਰਦੇ ਸਨ?
Ans ਭਾਈ ਸੱਤਾ ਤੇ ਬਲਵੰਡ

37. ਕਿਹੜੇ ਰਬਾਬੀ ਗੁਰੂ ਜੀ ਨਾਲ ਨਰਾਜ਼ ਹੋਏ ਤੇ ਕਿਉਂ?
Ans ਸੱਤਾ ਅਤੇ ਬਲਵੰਡ। ਉਨ੍ਹਾਂ ਨੇ ਸੱਤਾ ਰਬਾਬੀ ਦੀ ਲੜਕੀ ਦੇ ਵਿਆਹ ਵਾਸਤੇ ਮਾਇਆ ਮੰਗੀ ਅਤੇ ਗੁਰੂ ਜੀ ਦੀ ਮਾਇਆ ਪ੍ਰਿਥੀ ਚੰਦ ਦੇ ਲੈ ਲੈਣ ਕਰਕੇ ਉਹ ਨਾ ਦੇ ਸਕੇ।

38. ਜਦੋਂ ਗੁਰੂ ਜੀ ਉਨ੍ਹਾਂ ਨੂੰ ਮਨਾਉਣ ਲਈ ਗਏ ਤਾਂ ਉਨ੍ਹਾਂ ਨੇ ਕੀ ਕਿਹਾ?
Ans ਹੰਕਾਰੇ ਹੋਏ ਸੱਤੇ ਬਲਵੰਡ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਰੁਧ ਕਿਹਾ ਕਿ ਜੇ ਉਨ੍ਹਾਂ ਦੇ ਵਡੇਰੇ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤਾਂ ਉਨ੍ਹਾਂ ਨੂੰ ਕੌਣ ਜਾਣਦਾ?

39. ਗੁਰੂ ਨਾਨਕ ਜੀ ਬਾਰੇ ਕੁਬੋਲ ਸੁਣ ਕੇ ਗੁਰੂ ਜੀ ਨੇ ਕੀ ਫੈਸਲਾ ਕੀਤਾ?
Ans ਹੁਣ ਗੁਰੂ ਘਰ ਵਿੱਚ ਕੀਰਤਨ ਸੰਗਤਾਂ ਕਰਿਆ ਕਰਨਗੀਆਂ

40. ਗੁਰੂ ਘਰ ਵਿਚ ਕੀਰਤਨ ਕਰਨਾ ਛੱਡਣ ਤੋਂ ਬਾਅਦ ਸੱਤਾ ਅਤੇ ਬਲਵੰਡ ਦੀ ਕੀ ਹਾਲਤ ਹੋਈ?
Ans ਦੋਨੋਂ ਭਰਾ ਰੋਟੀ ਤੋਂ ਵੀ ਆਤੁਰ ਹੋ ਗਏ

41. ਕਿਹੜਾ ਸਿੱਖ ਉਨ੍ਹਾਂ ਨੂੰ ਗੁਰੂ ਜੀ ਕੋਲੋਂ ਮਾ/ੀ ਮੰਗਵਾਉਣ ਲਈ ਲੈ ਕੇ ਆਇਆ?
Ans ਭਾਈ ਲੱਧਾ ਜੀ

42. ਮੁਆਫੀ ਮਿਲਣ ਤੋਂ ਬਾਅਦ ਸੱਤਾ ਅਤੇ ਬਲਵੰਡ ਜੀ ਨੇ ਗੁਰੂ ਜੀ ਦੀ ਉਪਮਾ ਵਿਚ ਕੀ ਲਿਖਿਆਂ?
Ans 8 ਪਉੜੀਆਂ ਦੀ ਇੱਕ ਵਾਰ

43. ਸੱਤਾ ਜੀ ਅਤੇ ਬਲਵੰਡ ਜੀ ਨੇ ਕਿੰਨੀਆਂ ਕਿੰਨੀਆਂ ਪਉੜੀਆਂ ਲਿਖੀਆਂ?
Ans ਸੱਤਾ ਜੀ ਨੇ 5 ਅਤੇ ਬਲਵੰਡ ਜੀ ਨੇ 3

44. ਸੱਤੇ ਬਲੰਡ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਰਾਗ ਵਿਚ ਦਰਜ ਹੈ?
Ans ਰਾਮਕਲੀ ਰਾਗ ਵਿਚ

45. ਰਾਮਕਲੀ ਦੀ ਵਾਰ ਦੀ ਕੋਈ ਇੱਕ ਤੁਕ ਦੱਸੋ?
Ans ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ

46. ਰਾਮਕਲੀ ਦੀ ਵਾਰ ਕਿਸ ਗੱਲ ਦੀ ਗਵਾਹੀ ਭਰਦੀ ਹੈ?
Ans ਪ੍ਰਿਥੀ ਚੰਦ ਦੀ ਅਗਵਾਈ ਵਿਚ ਜਾਤ ਅਭਿਮਾਨੀ ਲੋਕ ਆਪਣੀਆਂ ਗੋਂਦਾਂ ਵਿਚ ਨਾਕਾਮ ਰਹੇ

47. ਕਿਨ੍ਹਾਂ ਗੁਰਸਿੱਖਾਂ ਦੇ ਉੱਦਮ ਨਾਲ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਚਾਲਾਂ ਦਾ ਪਤਾ ਲੱਗਿਆ?
Ans ਭਾਈ ਗੁਰਦਾਸ ਅਤੇ ਬਾਬਾ ਬੁਢਾ ਜੀ

48. ‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ’ ਕਿਸ ਨੇ ਕਿਸ ਗੁਰੂ ਲਈ ਲਿਖਿਆ?
Ans ਭੱਟ ਕਲਸਹਾਰ ਨੇ ਗੁਰੂ ਅਰਜਨ ਦੇਵ ਜੀ ਲਈ

49. ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਕਾਲ ਪੀੜਤਾਂ ਦੀ ਕਿਤਨੀ ਦੇਰ ਹੱਥੀਂ ਸੇਵਾ ਕੀਤੀ?
Ans ਅੱਠ ਮਹੀਨੇ

50. ਗੁਰੂ ਅਰਜਨ ਦੇਵ ਜੀ ਦੇ ਵਸਾਏ ਦੋ ਨਗਰਾਂ ਦੇ ਨਾਮ ਦੱਸੋ?
Ans ਤਰਨਤਾਰਨ, ਕਰਤਾਰਪੁਰ, ਹਰਿਗੋਬਿੰਦਪੁਰ

51. ਹਰਿਗੋਬਿੰਦਪੁਰ ਕਿਸ ਖੁਸ਼ੀ ਵਿਚ ਵਸਾਇਆ ਗਿਆ?
Ans ਬਾਲਕ ਹਰਿਗੋਬਿੰਦ ਦੇ ਜਨਮ ਦੀ ਖੁਸ਼ੀ ਵਿਚ

52. ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਦੀ ਸੇਵਾ ਕਈ ਕੋਹੜੀ ਘਰ ਕਿੱਥੇ ਬਣਵਾਇਆ?
Ans ਤਰਨਤਾਰਨ ਸਾਹਿਬ ਵਿਖੇ

53. ਕਰਤਾਰਪੁਰ ਵਿਚ ਮਾਤਾ ਗੰਗਾ ਜੀ ਦੇ ਨਾਂ ਤੇ ਲਗਵਾਏ ਗਏ ਖੂਹ ਦਾ ਕੀ ਨਾਂ ਹੈ?
Ans ਗੰਗਸਰ।

54. ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜਾ ਸਰੋਵਰ ਤਿਆਰ ਕਰਾਇਆ?
Ans ਸੰਤੋਖਸਰ

55. ਸੰਤੋਖਸਰ ਦੇ ਨਾਲ ਕਿਹੜਾ ਗੁਰਦੁਆਰਾ ਹੈ?
Ans ਗੁਰਦੁਆਰਾ ਟਾਹਲੀ ਸਾਹਿਬ

56. ਦਸਵੰਧ ਦੀ ਸ਼ੁਰੂਆਤ ਕਿਸ ਨੇ ਕੀਤੀ?
Ans ਗੁਰੂ ਅਰਜਨ ਦੇਵ ਜੀ।

57. ਦਸਵੰਧ ਤੋਂ ਕੀ ਭਾਵ ਹੈ?
Ans ਆਮਦਨ ਦਾ ਦਸਵਾਂ ਹਿੱਸਾ

58. ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਬਉਲੀ ਸਾਹਿਬ ਕਿੱਥੇ ਬਣਵਾਇਆ?
Ans ਡੱਬੀ ਬਜ਼ਾਰ, ਲਾਹੌਰ

59. ਗੁਰੂ ਅਰਜਨ ਦੇਵ ਜੀ ਦੀ ਪ੍ਰੇਰਨਾ ਨਾਲ ਕਿਸ ਰਾਜੇ ਨੇ ਕਿਸਾਨਾਂ ਦਾ ਮਾਮਲਾ ਮੁਆਫ ਕੀਤਾ?
Ans ਅਕਬਰ ਨੇ

60. ਸੁਲਹੀ ਖਾਨ ਕੌਣ ਸੀ?
Ans ਮੁਗਲ ਸਰਕਾਰ ਦਾ ਅਹਿਲਕਾਰ

61. ਸੁਲਹੀ ਖਾਨ ਦੀ ਮੌਤ ਕਿਵੇਂ ਹੋਈ?
Ans ਗੁਰੂ ਅਰਜਨ ਦੇਵ ਜੀ ਉਤੇ ਹਮਲਾ ਕਰਨ ਆਉਂਦਿਆਂ ਆਵੇ ਵਿਚ ਘੋੜੇ ਸਮੇਤ ਡਿੱਗ ਕੇ

62. ਸੁਲਹੀ ਖਾਨ ਦੀ ਮੌਤ ਨਾਲ ਸਬੰਧਤ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਸ਼ਬਦ ਰਚਿਆ?
Ans ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥

63. ਸੁਲਭੀ ਖਾਨ ਕੌਣ ਸੀ?
Ans ਸੁਲਹੀ ਖਾਨ ਦਾ ਭਤੀਜਾ।

64. ਸੁਲਭੀ ਖਾਨ ਦੀ ਮੌਤ ਕਿਵੇਂ ਹੋਈ?
Ans ਗੁਰੂ ਜੀ ਉਤੇ ਹਮਲਾ ਕਰਨ ਆਉਂਦਿਆਂ ਬਿਆਸ ਨੇੜੇ ਸੱਯਦ ਹਸਨ ਅਲੀ ਨਾਲ ਜੰਗ ਵਿਚ

65. ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਕਿਹੜਾ ਵਪਾਰ ਕਰਨ ਲਈ ਪ੍ਰੇਰਿਆ?
Ans ਘੋੜਿਆਂ ਦਾ

66. ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿਚ ਕਿਨ੍ਹਾਂ ਨੇ ਹਿੱਸਾ ਪਾਇਆ?
Ans ਬੀਰਬਲ, ਚੰਦੂ, ਪ੍ਰਿਥੀਚੰਦ, ਕਾਹਨਾ, ਛੱਜੂ ਆਦਿ ਕਵੀ, ਸਖੀ ਸਰਵਰੀਏ, ਨਕਸ਼ਬੰਦੀਏ, ਜਹਾਂਗੀਰ

67. ਬੀਰਬਲ ਕੌਣ ਸੀ?
Ans ਬੀਰਬਲ ਜੈ ਪੁਰ ਦੇ ਰਾਜੇ ਦਾ ਨੌਕਰ ਸੀ। ਜ਼ਾਤ ਦਾ ਬ੍ਰਾਹਮਣ ਸੀ ਅਤੇ ਅਕਬਰ ਦੇ ਮਹਾਰਾਣੀ ਜੋਧਾਂ ਨਾਲ ਵਿਆਹ ਤੋਂ ਬਾਅਦ ਸੇਵਾ ਲਈ ਅਕਬਰ ਦੇ ਦਰਬਾਰ ਵਿਚ ਆਇਆ ਸੀ।

68. ਚੰਦੂ ਕੌਣ ਸੀ?
Ans ਛੋਟਾ ਮੋਟਾ ਸਰਕਾਰੀ ਅਫਸਰ

69. ਚੰਦੂ ਗੁਰੂ ਜੀ ਦਾ ਵਿਰੋਧੀ ਕਿਉਂ ਬਣਿਆ?
Ans ਗੁਰੂ ਜੀ ਨੇ ਦਿੱਲੀ ਦੀ ਸੰਗਤ ਦੇ ਕਹਿਣ ਤੇ ਬਾਲਕ ਹਰਿਗੋਬਿੰਦ ਲਈ ਚੰਦੂ ਦੀ ਕੁੜੀ ਦਾ ਰਿਸ਼ਤਾ ਮੋੜ ਦਿੱਤਾ ਸੀ

70. ਦਿੱਲੀ ਦੀ ਸੰਗਤ ਨੇ ਇਸ ਰਿਸ਼ਤੇ ਤੋਂ ਕਿਉਂ ਨਾਂਹ ਕੀਤੀ ਸੀ?
Ans ਕਿਉਂ ਕਿ ਚੰਦੂ ਇਕ ਹੰਕਾਰੀ ਪੁਰਸ਼ ਸੀ ਤੇ ਉਸ ਨੇ ਆਪਣੇ ਘਰ ਨੂੰ ਚੁਬਾਰਾ ਤੇ ਗੁਰੂ ਪਾਤਸ਼ਾਹ ਦੇ ਘਰ ਨੂੰ ਮੋਰੀ ਕਿਹਾ ਸੀ

71. ਕਾਹਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ ਕੌਣ ਸਨ?
Ans ਇਹ ਸਾਰੇ ਕਵੀ ਸਨ ਤੇ ਆਪਣੀ ਆਪਣੀ ਕਵਿਤਾ ਲੈ ਕੇ ਗੁਰੂ ਅਰਜਨ ਦੇਵ ਜੀ ਕੋਲ ਆਦਿ ਬੀੜ ਸਾਹਿਬ ਵਿਚ ਦਰਜ ਕਰਵਾਉਣ ਲਈ ਲੈ ਕੇ ਆਏ ਸਨ।

72. ਕੀ ਗੁਰੂ ਜੀ ਨੇ ਇਨ੍ਹਾਂ ਦੀ ਕਵਿਤਾ ਦਰਜ ਕੀਤੀ?
Ans ਨਹੀਂ, ਕਿਉਂ ਕਿ ਉਨ੍ਹਾਂ ਦੀ ਕਵਿਤਾ ਸਿੱਖੀ ਅਸੂਲਾਂ ਨਾਲ ਮੇਲ ਨਹੀਂ ਸੀ ਖਾਂਦੀ

73. ਸਖੀ ਸਰਵਰੀਏ ਕੌਣ ਸਨ?
Ans ਸੂਫੀ ਸੰਤ ਸੁਲਤਾਨ ਸੱਯਦ ਅਹਿਮਦ ਦੇ ਚੇਲੇ। ਇਹ ਲੋਕ ਹਰ ਵੀਰਵਾਰ ਰਾਤ ਨੂੰ ਭੁੰਜੇ ਸੌਦੇ ਸਨ ਤੇ ਨਵੀਂ ਸੂਈ ਗਾਂ ਮੱਝ ਦੇ ਦੁਧ ਨੂੰ ਅੰਨ ਵਿਚ ਰਲਾਉਣ ਤੋਂ ਪਹਿਲਾਂ ਖੀਰ ਰਿੰਨ ਕੇ ਸੱਯਦ ਦੇ ਡੇੇਰੇ ਤੇ ਪਹੁੰਚਾਉਂਦੇ ਸਨ। ਇਨ੍ਹਾਂ ਦਾ ਮਸ਼ਹੂਰ ਡੇਰਾ, ਜੋ ਸ਼ੇਖ ਫੱਤੇ ਦਾ ਪੀਰਖਾਨਾ ਨਾਂ ਨਾਲ ਜਾਣਿਆ ਜਾਂਦਾ ਹੈ, ਤਰਨਤਾਰਨ ਦੇ ਕੋਲ ਸੀ।

74. ਗੁਰੂ ਅਰਜਨ ਦੇਵ ਜੀ ਦਾ ਕਿਹੜਾ ਸਿੱਖ ਪਹਿਲਾਂ ਸਖੀ ਸਰਵਰੀਆਂ ਦਾ ਚੇਲਾ ਸੀ?
Ans ਭਾਈ ਮੰਝ

75. ਜਦੋਂ ਉਸ ਨੇ ਗੁਰੂ ਜੀ ਦਾ ਸਿੱਖ ਬਣਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਜੀ ਨੇ ਕੀ ਕਿਹਾ?
Ans ਭਾਈ ਮੰਝ! ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ।

76. ਇਹ ਸ਼ਬਦ ਸੁਣ ਕੇ ਭਾਈ ਮੰਝ ਨੇ ਕੀ ਕੀਤਾ?
Ans ਆਪਣੇ ਘਰ ਵਿਚ ਬਣਾਏ ਸਖੀ ਸਰਵਰ ਦੇ ਪੂਜਾ ਸਥਾਨ ਨੂੰ ਤੋੜਿਆ।

77. ਨਕਸ਼ਬੰਦੀ ਕੌਣ ਸਨ?
Ans ਮੁਸਲਮਾਨ ਸੂਫੀਆਂ ਦਾ ਇੱਕ ਫਿਰਕਾ ਜੋ ਰਾਜਨੀਤਕ ਤਾਕਤ ਨਾਲ ਇਸਲਾਮ ਦਾ ਪ੍ਰਚਾਰ ਕਰਨ ਅਤੇ ਗੈਰ ਮੁਸਲਮਾਨਾਂ ਦਾ ਵਿਨਾਸ਼ ਕਰਨ ਵਿੱਚ ਯਕੀਨ ਰਖਦਾ ਸੀ।

78. ਜਹਾਂਗੀਰ ਕੌਣ ਸੀ?
Ans ਅਕਬਰ ਦਾ ਪੁਤਰ

79. ਜਹਾਂਗੀਰ ਗੁਰੂ ਜੀ ਦਾ ਵੈਰੀ ਕਿਉਂ ਸੀ?
Ans

 • ਜਹਾਂਗੀਰ ਕੰਨਾਂ ਦਾ ਕੱਚਾ ਸੀ। ਗੁਰੂ ਜੀ ਦੇ ਵਿਰੋਧੀਆਂ ਵੱਲੋਂ ਕਹੀ ਗਈ ਕਿਸੇ ਵੀ ਗੱਲ ਉੱਤੇ ਬਿਨਾਂ ਛਾਣਬੀਨ ਕੀਤੇ ਵਿਸ਼ਵਾਸ਼ ਕਰ ਲੈਂਦਾ ਸੀ।
 • ਅਕਬਰ ਸ਼ਰਾਬੀ ਅਤੇ ਨਲਾਇਕ ਜਹਾਂਗੀਰ ਨੂੰ ਗੱਦੀ ਨਹੀਂ ਸੀ ਦੇਣਾ ਚਾਹੁੰਦਾ। ਜਹਾਂਗੀਰ ਨੇ ਕੁਝ ਅਹਿਲਕਾਰਾਂ ਨੂੰ ਇਹ ਕਹਿ ਕੇ ਆਪਣੇ ਨਾਲ ਰਲਾ ਲਿਆ ਕਿ ਉਹ ਇਸਲਾਮ ਦੀ ਰਾਖੀ ਕਰੇਗਾ।
 • ਉਸ ਨੂੰ ਗੁਰ ਦਰਬਾਰ ਝੂਠ ਦੀ ਦੁਕਾਨ ਜਾਪਦੀ ਸੀ।

80. ਕਿਹੜੇ ਦੋ ਜਨੂੰਨੀ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਵਿਰੁਧ ਜਹਾਂਗੀਰ ਦੇ ਕੰਨ ਭਰੇ?
Ans ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ

81. ਗੁਰੂ ਜੀ ਉੱਤੇ ਕਿਸ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ?
Ans ਖੁਸਰੋ ਦੀ

82. ਖੁਸਰੋ ਕੌਣ ਸੀ?
Ans ਜਹਾਂਗੀਰ ਦਾ ਬੇਟਾ

83. ਜਹਾਂਗੀਰ ਨੇ ਕਿਸ ਨੂੰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ?
Ans ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਨੂੰ

84. ਮੁਰਤਜ਼ਾ ਖਾਨ ਨੇ ਸ਼ਹੀਦ ਕਰਨ ਦਾ ਕੰਮ ਕਿਸ ਨੂੰ ਸੌਂਪਿਆ?
Ans ਚੰਦੂ ਨੂੰ

85. ਗੁਰੂ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ?
Ans

 • ਪਹਿਲਾਂ ਤੱਤੀ ਤਵੀ ਤੇ ਬਿਠਾਇਆ
 • ਫਿਰ ਪਾਣੀ ਦੀ ਭਰੀ ਦੇਗ ਵਿਚ ਉਬਾਲਿਆ
 • ਰਾਵੀ ਵਿੱਚ ਰੋੜ੍ਹ ਦਿੱਤਾ

86. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਖ ਕੇ ਕੌਣ ਕੁਰਲਾ ਉੱਠਿਆ?
Ans ਸਾਰਾ ਲਾਹੌਰ। ਸਾਂਈਂ ਮੀਆਂ ਮੀਰ ਨੇ ਬਹੁਤ ਰੌਲਾ ਪਾਇਆ ਪਰ ਉਸ ਦੀ ਇੱਕ ਨਾ ਚੱਲੀ।

87. ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸ਼ੀਅਤ ਦੇ ਪ੍ਰਮੁਖ ਪੱਖ ਦੱਸੋ?
Ans ਸ਼ਹਿਨਸ਼ੀਲ, ਗਰੀਬਾਂ ਦੇ ਸਹਾਇਕ, ਸ਼ਾਂਤੀ ਦੇ ਪੁੰਜ, ਨਿਰਵੈਰ, ਆਪਾ ਵਾਰੂ, ਬਾਣੀ ਕੇ ਬੋਹਿਥ, ਸੇਵਾ-ਸਿਮਰਨ ਦੇ ਆਸ਼ਕ, ਨਿਰਮਾਣਤਾ ਆਦਿ

88. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੀ ਨਤੀਜਾ ਨਿਕਲਿਆ?
Ans

 • ਮੀਰੀ ਅਤੇ ਪੀਰੀ ਦੇ ਸੰਕਲਪ ਨੇ ਜਨਮ ਲਿਆ।
 • ਪਹਿਲਾਂ ਮਰਣ ਕਬੂਲ ਦਾ ਸੰਕਲਪ ਪ੍ਰਤੱਖ ਹੋ ਨਿਬੜਿਆ।

89. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਅਤੇ ਕਿਥੇ ਸ਼ਹੀਦ ਕੀਤਾ ਗਿਆ?
Ans ਲਾਹੌਰ ਵਿਖੇ, ਸੰਨ 1606