ਗਹਿਰ ਗੰਭੀਰ ਸਾਗਰ ਦੇ ਅੰਦਰ
ਹੋਂਦ ਤੂਫ਼ਾਨ ਦੀ ਵੱਸੇ।
ਸ਼ਾਂਤ ਮੁਖ ਦੇ ਕੱਜਣ ਓਹਲੇ
ਨਿਤ ਸ਼ਾਂਤੀ ਨਾ ਵੱਸੇ।
ਸਾਗਰ ਜਿਹਾ ਜੇਰਾ ਕਰਕੇ
ਤੂਫਾਨ ਛੁਪਾਉਂਦੇ ਰਹਿੰਦੇ।
ਚੋਭ ਸੂਲਾਂ ਦੀ ਸਹਿਕੇ ਵੀ ਉਹ
ਵਾਂਗ ਫੁਲਾਂ ਦੇ ਹੱਸੇ।