ਮਨੋਰਥ ਪਾਹੁਲ ਸਮਝਣ ਦੇ ਲਈ,
ਪਹਿਲੀ ਸ਼ਰਤ ਸਭ ਸੁਣ ਲਓ ਜੀ।
ਅਦੁਤੀ ਸਕੂਲ ਹੈ ਕਲਗੀਧਰ ਦਾ,
ਦਾਖਲਾ ਇਸ ਵਿਚ ਲੈ ਲਓ ਜੀ।
ਆਪਾ ਵਾਰਣ ਫੀਸ ਹੈ ਇਥੇ,
ਮਨ ਦੀ ਮੈਲ ਵੀ ਧੋ ਲਓ ਜੀ।
ਰੱਖੋ ਗੁਰ ਤੇ ਪੂਰਾ ਭਰੋਸਾ,
ਸੀਸ ਗੁਰੂੁ ਨੂੰ ਦੇ ਦਓ ਜੀ।

ਮਨੋਰਥ ਬਾਤੀਂ ਸਮਝ ਨਾ ਆਵੇ,
ਅਮਲੀ ਜਾਮਾ ਪਾ ਲਓ ਜੀ।
ਪੰਜ ਕਕਾਰੀ ਵੇਸ ਪਹਿਣ ਕੇ,
ਅੰਮ੍ਰਿਤ ਚੁਲ੍ਹੇ ਲੈ ਲਓ ਜੀ।
ਨਵਾਂ ਜਨਮ ਫਿਰ ਹੋਏ ਤੁਹਾਡਾ,
ਖਾਲਸਾ ਨਾਮ ਧਰਾ ਲਓ ਜੀ।
ਭਗਤੀ ਤੇ ਸ਼ਕਤੀ ਦੋਵਾਂ ਦੀ,
ਦੈਵੀ ਤਾਕਤ ਪਾ ਲਓ ਜੀ।

ਫਿਰ ਬਣਦਾ ਦਸਮੇਸ਼ ਪਿਤਾ ਤੁਹਾਡਾ,
ਨਾ ਜਾਤ ਹੈ ਪਾਤ ਵੀ ਕੋਈ,
ਸਾਹਿਬਾਂ ਪਾਸੋਂ ਮਿੱਠਤ ਲੈ ਕੇ,
ਕੌੜਾ ਬੋਲ ਨਾ ਬੋਲੋ ਕੋਈ।