ਸੰਖੇਪ ਜੀਵਨ ਗੁਰੂ ਅਰਜਨ ਦੇਵ ਜੀ

 • 1. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ?

 • 15 ਅਪ੍ਰੈਲ 1563 ਗੋਇੰਦਵਾਲ ਵਿਖੇ

 • 2. ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ?

 • ਪਿਤਾ – ਗੁਰੂ ਰਾਮਦਾਸ ਜੀ
  ਮਾਤਾ – ਬੀਬੀ ਭਾਨੀ ਜੀ

 • 3. ਮਾਤਾ ਭਾਨੀ ਜੀ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਵਿਚ ਕਿਹੜੀ ਲੋਰੀ ਦਿਆ ਕਰਦੇ ਸਨ?

 • ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥

 • 4. ਗੁਰੂ ਅਮਰਦਾਸ ਜੀ ਰਿਸ਼ਤੇ ਵਿਚ ਗੁਰੂ ਅਰਜਨ ਦੇਵ ਜੀ ਦੇ ਕੀ ਲਗਦੇ ਸਨ?

 • ਨਾਨਾ ਜੀ

 • 5. ਗੁਰੂ ਅਰਜਨ ਦੇਵ ਜੀ ਦੇ ਭਰਾਵਾਂ ਦੇ ਨਾਂ ਦੱਸੋ

 • ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਜੀ

 • 6. ਕਿਹੜੇ ਗੁਰੂ ਜੀ ਦੇ ਪਿਤਾ, ਨਾਨਾ, ਪੁਤਰ, ਪੋਤਰਾ, ਪੜਪੋਤਰਾ ਸਾਰੇ ਗੁਰੂ ਸਨ?

 • ਗੁਰੂ ਅਰਜਨ ਦੇਵ ਜੀ

 • 7. ਗੁਰੂ ਅਰਜਨ ਦੇਵ ਜੀ ਦੇ ਜਨਮ ਸਮੇਂ ਕਿਹੜੇ ਗੁਰੂ ਜੀ ਗੁਰਗੱਦੀ ਤੇ ਬਿਰਾਜਮਾਨ ਸਨ?

 • ਗੁਰੂ ਅਮਰਦਾਸ ਜੀ

 • 8. ਦੋਹਿਤਾ ਬਾਣੀ ਕਾ ਬੋਹਿਥਾ ਕਿਸ ਨੇ ਕਿਸ ਵਾਸਤੇ ਕਿਹਾ?

 • ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਵਾਸਤੇ

 • 9. ਗੁਰੂ ਅਰਜਨ ਦੇਵ ਜੀ ਕਿੰਨੇ ਸਾਲ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਹੇਠ ਰਹੇ?

 • ਲਗਪਗ ਗਿਆਰਾਂ ਸਾਲ

 • 10. ਗੁਰੂ ਅਰਜਨ ਦੇਵ ਜੀ ਨੂੰ ਕਿਸ ਸੰਨ ਵਿਚ ਗੁਰ ਗੱਦੀ ਮਿਲੀ?

 • ਸੰਨ 1581 ਵਿਚ

 • 11. ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲਣ ਤੇ ਕੌਣ ਨਰਾਜ਼ ਹੋਇਆ?

 • ਬਾਬਾ ਪ੍ਰਿਥੀ ਚੰਦ ਜੀ

 • 12. ਗੁਰੂ ਅਰਜਨ ਦੇਵ ਜੀ ਦੀ ਦਸਤਾਰਬੰਦੀ ਵੇਲੇ ਕਿੰਨੇ ਭੱਟ ਆਏ?

 • 11

 • 13. ਮਾਤਾ ਗੰਗਾ ਜੀ ਕੌਣ ਸਨ?

 • ਗੁਰੂ ਅਰਜਨ ਦੇਵ ਜੀ ਦੀ ਸੁਪਤਨੀ

 • 14. ਮਾਤਾ ਗੰਗਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ?

 • ਪਿੰਡ ਮਉ ਤਹਿਸੀਲ ਫਿਲੌਰ

 • 15. ਗੁਰੂ ਅਰਜਨ ਦੇਵ ਜੀ ਦੇ ਸਪੁਤਰ ਦਾ ਨਾਮ ਦੱਸੋ?

 • ਗੁਰੂ ਹਰਿਗੋਬਿੰਦ ਸਾਹਿਬ ਜੀ

 • 16. ਬਾਲਕ ਹਰਿਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿਚ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਹਰਟਾਂ ਵਾਲਾ ਖੂਹ ਲਗਵਾਇਆ?

 • ਛੇ ਹਰਟਾਂ ਵਾਲਾ। ਉੱਥੇ ਹੁਣ ਗੁਰਦੁਆਰਾ ਛੇਹਰਟਾ ਸਾਹਿਬ ਸ਼ੁਸ਼ੋਭਿਤ ਹੈ।

 • 17. ਪ੍ਰਿਥੀ ਚੰਦ ਨੇ ਬਾਲਕ ਹਰਿਗੋਬਿੰਦ ਨੂੰ ਮਰਵਾਉਣ ਲਈ ਕੀ ਯਤਨ ਕੀਤੇ?

 • • ਦਾਈ ਨੂੰ ਥਣਾਂ ਤੇ ਜ਼ਹਿਰ ਲਗਾ ਕੇ ਬਾਲਕ ਨੂੰ ਦੁਧ ਚੁੰਘਾਉਣ ਲਈ ਭੇਜਿਆ।
  • ਸਪੇਰੇ ਨੂੰ ਜ਼ਹਿਰੀਲਾ ਸੱਪ ਛੱਡਣ ਲਈ ਭੇਜਆ।
  • ਖਿਡਾਵੇ ਨੂੰ ਦਹੀਂ ਵਿਚ ਜ਼ਹਿਰ ਮਿਲਾਉਣ ਲਈ ਕਿਹਾ।

 • 18. ਇਹ ਸਭ ਦੇਖਦਿਆਂ ਗੁਰੂ ਜੀ ਦਾ ਕੀ ਵਤੀਰਾ ਸੀ?

 • ਗੁਰੂ ਜੀ ਪੂਰਨ ਸ਼ਾਂਤੀ ਵਿਚ ਰਹੇ ਤੇ ਦਿਲ ਵਿਚ ਰਤਾ ਭਰ ਵੀ ਮੈਲ ਨਾ ਆਉਣ ਦਿੱਤੀ

 • 19. ਕਿਹੜੇ ਸ਼ਹਿਰ ਵਿਚ ਕਾਲ ਪੈਣ ਤੇ ਗੁਰੂ ਜੀ ਉੱਥੇ ਗਏ?

 • ਲਾਹੌਰ

 • 20. ਲਾਹੌਰ ਤੋਂ ਵਾਪਸੀ ਸਮੇਂ ਕਿਸ ਨੂੰ ਚੇਚਕ ਦੀ ਬੀਮਾਰੀ ਹੋ ਗਈ?

 • ਬਾਲਕ ਹਰਿਗੋਬਿੰਦ ਜੀ ਨੂੰ

 • 21. ਚੇਚਕ ਦੀ ਬੀਮਾਰੀ ਨੂੰ ਹਿੰਦੂ ਧਰਮ ਵਿਚ ਕੀ ਸਮਝਦੇ ਹਨ?

 • ਸੀਤਲਾ ਦੇਵੀ ਦੀ ਕ੍ਰੋਪੀ। ਚੇਚਕ ਨੂੰ ਮਾਤਾ ਨਿਕਲਣਾ ਵੀ ਕਹਿੰਦੇ ਹਨ ਅਤੇ ਸੀਤਲਾ ਦੀ ਪੂਜਾ ਕਰਦੇ ਹਨ।

 • 22. ਕੀ ਚੇਚਕ ਤੋਂ ਛੁਟਕਾਰਾ ਪੁਆਉਣ ਲਈ ਗੁਰੂ ਜੀ ਨੇ ਸੀਤਲਾ ਦੀ ਪੂਜਾ ਕੀਤੀ?

 • ਨਹੀਂ।

 • 23. ਚੇਚਕ ਠੀਕ ਹੋਣ ਤੇ ਗੁਰੂ ਜੀ ਨੇ ਕਿਹੜਾ ਸ਼ਬਦ ਉਚਾਰਿਆ?

 • ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥

 • 24. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਕੋਲੋਂ ਰਖਵਾਇਆ?

 • ਸਾਂਈਂ ਮੀਆਂ ਮੀਰ ਜੀ ਕੋਲੋਂ

 • 25. ਸਾਂਈਂ ਮੀਆਂ ਮੀਰ ਦਾ ਅਸਲੀ ਨਾਂ ਕੀ ਸੀ?

 • ਸ਼ੇਖ ਮੁਹੰਮਦ ਮੀਰ ਸ਼ਾਹ

 • 26. ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?

 • ਸੰਨ 1588

 • 27. ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਕਿਸ ਗੱਲ ਦਾ ਪ੍ਰਤੀਕ ਹਨ?

 • ਹਰਿਮੰਦਰ ਸਾਹਿਬ ਚਾਰੋਂ ਵਰਣਾਂ ਲਈ ਖੁਲ੍ਹਾ ਹੈ

 • 28. ਹਰਿਮੰਦਰ ਸਾਹਿਬ ਦੇ ਮੁਕਾਬਲੇ ਤੇ ਪ੍ਰਿਥੀ ਚੰਦ ਨੇ ਕਿੱਥੇ ਸਥਾਨ ਬਣਾਇਆ?

 • ਹੇਹਰ ਵਿਚ ਇਕ ਤਲਾਅ ਤੇ ਆਪਣਾ ਦਰਬਾਰ ਬਣਾਇਆ ਤੇ ਨਾਲ ਹੀ ਤਰਨਤਾਰਨ ਦੇ ਕੋਹੜੀ ਘਰ ਦੇ ਮੁਕਾਬਲੇ ਤੇ ਦੂਖ ਨਿਵਾਰਨ

 • 29. ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ?

 • ਗੁਰੂ ਅਰਜਨ ਦੇਵ ਜੀ ਨੇ

 • 30. ਕਿਸ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਦੀ ਸੇਵਾ ਨਿਭਾਈ?

 • ਭਾਈ ਗੁਰਦਾਸ ਜੀ ਨੇ

 • 31. ਕਿਸ ਸਰੋਵਰ ਦੇ ਕੰਢੇ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕੀਤੀ ਗਈ?

 • ਰਾਮਸਰ ਸਰੋਵਰ ਦੇ ਕੰਢੇ ਤੇ

 • 32. ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਤੇ ਕਦੋਂ ਕੀਤਾ ਗਿਆ?

 • 1604 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ

 • 33. ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦਾ ਨਾਮ ਦੱਸੋ?

 • ਬਾਬਾ ਬੁਢਾ ਜੀ

 • 34. ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਉਸਤਤ ਵਿਚ ਕਿੰਨੇ ਸਵੱਈਏ ਰਚੇ?

 • 21

 • 35. ਕੀਰਤਨ ਕਰਦੇ ਸਮੇਂ ਗੁਰੂ ਅਰਜਨ ਦੇਵ ਜੀ ਕਿਹੜਾ ਸਾਜ਼ ਵਜਾਉਂਦੇ ਸਨ?

 • ਸਿਰੰਦਾ

 • 36. ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਕਿਹੜੇ ਦੋ ਭਰਾ ਕੀਰਤਨ ਕਰਿਆ ਕਰਦੇ ਸਨ?

 • ਭਾਈ ਸੱਤਾ ਤੇ ਬਲਵੰਡ

 • 37. ਕਿਹੜੇ ਰਬਾਬੀ ਗੁਰੂ ਜੀ ਨਾਲ ਨਰਾਜ਼ ਹੋਏ ਤੇ ਕਿਉਂ?

 • ਸੱਤਾ ਅਤੇ ਬਲਵੰਡ। ਉਨ੍ਹਾਂ ਨੇ ਸੱਤਾ ਰਬਾਬੀ ਦੀ ਲੜਕੀ ਦੇ ਵਿਆਹ ਵਾਸਤੇ ਮਾਇਆ ਮੰਗੀ ਅਤੇ ਗੁਰੂ ਜੀ ਦੀ ਮਾਇਆ ਪ੍ਰਿਥੀ ਚੰਦ ਦੇ ਲੈ ਲੈਣ ਕਰਕੇ ਉਹ ਨਾ ਦੇ ਸਕੇ।

 • 38. ਜਦੋਂ ਗੁਰੂ ਜੀ ਉਨ੍ਹਾਂ ਨੂੰ ਮਨਾਉਣ ਲਈ ਗਏ ਤਾਂ ਉਨ੍ਹਾਂ ਨੇ ਕੀ ਕਿਹਾ?

 • ਹੰਕਾਰੇ ਹੋਏ ਸੱਤੇ ਬਲਵੰਡ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਰੁਧ ਕਿਹਾ ਕਿ ਜੇ ਉਨ੍ਹਾਂ ਦੇ ਵਡੇਰੇ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤਾਂ ਉਨ੍ਹਾਂ ਨੂੰ ਕੌਣ ਜਾਣਦਾ?

 • 39. ਗੁਰੂ ਨਾਨਕ ਜੀ ਬਾਰੇ ਕੁਬੋਲ ਸੁਣ ਕੇ ਗੁਰੂ ਜੀ ਨੇ ਕੀ ਫੈਸਲਾ ਕੀਤਾ?

 • ਹੁਣ ਗੁਰੂ ਘਰ ਵਿੱਚ ਕੀਰਤਨ ਸੰਗਤਾਂ ਕਰਿਆ ਕਰਨਗੀਆਂ

 • 40. ਗੁਰੂ ਘਰ ਵਿਚ ਕੀਰਤਨ ਕਰਨਾ ਛੱਡਣ ਤੋਂ ਬਾਅਦ ਸੱਤਾ ਅਤੇ ਬਲਵੰਡ ਦੀ ਕੀ ਹਾਲਤ ਹੋਈ?

 • ਦੋਨੋਂ ਭਰਾ ਰੋਟੀ ਤੋਂ ਵੀ ਆਤੁਰ ਹੋ ਗਏ

 • 41. ਕਿਹੜਾ ਸਿੱਖ ਉਨ੍ਹਾਂ ਨੂੰ ਗੁਰੂ ਜੀ ਕੋਲੋਂ ਮਾ/ੀ ਮੰਗਵਾਉਣ ਲਈ ਲੈ ਕੇ ਆਇਆ?

 • ਭਾਈ ਲੱਧਾ ਜੀ

 • 42. ਮੁਆਫੀ ਮਿਲਣ ਤੋਂ ਬਾਅਦ ਸੱਤਾ ਅਤੇ ਬਲਵੰਡ ਜੀ ਨੇ ਗੁਰੂ ਜੀ ਦੀ ਉਪਮਾ ਵਿਚ ਕੀ ਲਿਖਿਆਂ?

 • 8 ਪਉੜੀਆਂ ਦੀ ਇੱਕ ਵਾਰ

 • 43. ਸੱਤਾ ਜੀ ਅਤੇ ਬਲਵੰਡ ਜੀ ਨੇ ਕਿੰਨੀਆਂ ਕਿੰਨੀਆਂ ਪਉੜੀਆਂ ਲਿਖੀਆਂ?

 • ਸੱਤਾ ਜੀ ਨੇ 5 ਅਤੇ ਬਲਵੰਡ ਜੀ ਨੇ 3

 • 44. ਸੱਤੇ ਬਲੰਡ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਰਾਗ ਵਿਚ ਦਰਜ ਹੈ?

 • ਰਾਮਕਲੀ ਰਾਗ ਵਿਚ

 • 45. ਰਾਮਕਲੀ ਦੀ ਵਾਰ ਦੀ ਕੋਈ ਇੱਕ ਤੁਕ ਦੱਸੋ?

 • ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
  ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ

 • 46. ਰਾਮਕਲੀ ਦੀ ਵਾਰ ਕਿਸ ਗੱਲ ਦੀ ਗਵਾਹੀ ਭਰਦੀ ਹੈ?

 • ਪ੍ਰਿਥੀ ਚੰਦ ਦੀ ਅਗਵਾਈ ਵਿਚ ਜਾਤ ਅਭਿਮਾਨੀ ਲੋਕ ਆਪਣੀਆਂ ਗੋਂਦਾਂ ਵਿਚ ਨਾਕਾਮ ਰਹੇ

 • 47. ਕਿਨ੍ਹਾਂ ਗੁਰਸਿੱਖਾਂ ਦੇ ਉੱਦਮ ਨਾਲ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਚਾਲਾਂ ਦਾ ਪਤਾ ਲੱਗਿਆ?

 • ਭਾਈ ਗੁਰਦਾਸ ਅਤੇ ਬਾਬਾ ਬੁਢਾ ਜੀ

 • 48. ‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ’ ਕਿਸ ਨੇ ਕਿਸ ਗੁਰੂ ਲਈ ਲਿਖਿਆ?

 • ਭੱਟ ਕਲਸਹਾਰ ਨੇ ਗੁਰੂ ਅਰਜਨ ਦੇਵ ਜੀ ਲਈ

 • 49. ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਕਾਲ ਪੀੜਤਾਂ ਦੀ ਕਿਤਨੀ ਦੇਰ ਹੱਥੀਂ ਸੇਵਾ ਕੀਤੀ?

 • ਅੱਠ ਮਹੀਨੇ

 • 50. ਗੁਰੂ ਅਰਜਨ ਦੇਵ ਜੀ ਦੇ ਵਸਾਏ ਦੋ ਨਗਰਾਂ ਦੇ ਨਾਮ ਦੱਸੋ?

 • ਤਰਨਤਾਰਨ, ਕਰਤਾਰਪੁਰ, ਹਰਿਗੋਬਿੰਦਪੁਰ

 • 51. ਹਰਿਗੋਬਿੰਦਪੁਰ ਕਿਸ ਖੁਸ਼ੀ ਵਿਚ ਵਸਾਇਆ ਗਿਆ?

 • ਬਾਲਕ ਹਰਿਗੋਬਿੰਦ ਦੇ ਜਨਮ ਦੀ ਖੁਸ਼ੀ ਵਿਚ

 • 52. ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਦੀ ਸੇਵਾ ਕਈ ਕੋਹੜੀ ਘਰ ਕਿੱਥੇ ਬਣਵਾਇਆ?

 • ਤਰਨਤਾਰਨ ਸਾਹਿਬ ਵਿਖੇ

 • 53. ਕਰਤਾਰਪੁਰ ਵਿਚ ਮਾਤਾ ਗੰਗਾ ਜੀ ਦੇ ਨਾਂ ਤੇ ਲਗਵਾਏ ਗਏ ਖੂਹ ਦਾ ਕੀ ਨਾਂ ਹੈ?

 • ਗੰਗਸਰ।

 • 54. ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜਾ ਸਰੋਵਰ ਤਿਆਰ ਕਰਾਇਆ?

 • ਸੰਤੋਖਸਰ

 • 55. ਸੰਤੋਖਸਰ ਦੇ ਨਾਲ ਕਿਹੜਾ ਗੁਰਦੁਆਰਾ ਹੈ?

 • ਗੁਰਦੁਆਰਾ ਟਾਹਲੀ ਸਾਹਿਬ

 • 56. ਦਸਵੰਧ ਦੀ ਸ਼ੁਰੂਆਤ ਕਿਸ ਨੇ ਕੀਤੀ?

 • ਗੁਰੂ ਅਰਜਨ ਦੇਵ ਜੀ।

 • 57. ਦਸਵੰਧ ਤੋਂ ਕੀ ਭਾਵ ਹੈ?

 • ਆਮਦਨ ਦਾ ਦਸਵਾਂ ਹਿੱਸਾ

 • 58. ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਬਉਲੀ ਸਾਹਿਬ ਕਿੱਥੇ ਬਣਵਾਇਆ?

 • ਡੱਬੀ ਬਜ਼ਾਰ, ਲਾਹੌਰ

 • 59. ਗੁਰੂ ਅਰਜਨ ਦੇਵ ਜੀ ਦੀ ਪ੍ਰੇਰਨਾ ਨਾਲ ਕਿਸ ਰਾਜੇ ਨੇ ਕਿਸਾਨਾਂ ਦਾ ਮਾਮਲਾ ਮੁਆਫ ਕੀਤਾ?

 • ਅਕਬਰ ਨੇ

 • 60. ਸੁਲਹੀ ਖਾਨ ਕੌਣ ਸੀ?

 • ਮੁਗਲ ਸਰਕਾਰ ਦਾ ਅਹਿਲਕਾਰ

 • 61. ਸੁਲਹੀ ਖਾਨ ਦੀ ਮੌਤ ਕਿਵੇਂ ਹੋਈ?

 • ਗੁਰੂ ਅਰਜਨ ਦੇਵ ਜੀ ਉਤੇ ਹਮਲਾ ਕਰਨ ਆਉਂਦਿਆਂ ਆਵੇ ਵਿਚ ਘੋੜੇ ਸਮੇਤ ਡਿੱਗ ਕੇ

 • 62. ਸੁਲਹੀ ਖਾਨ ਦੀ ਮੌਤ ਨਾਲ ਸਬੰਧਤ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਸ਼ਬਦ ਰਚਿਆ?

 • ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥

 • 63. ਸੁਲਭੀ ਖਾਨ ਕੌਣ ਸੀ?

 • ਸੁਲਹੀ ਖਾਨ ਦਾ ਭਤੀਜਾ।

 • 64. ਸੁਲਭੀ ਖਾਨ ਦੀ ਮੌਤ ਕਿਵੇਂ ਹੋਈ?

 • ਗੁਰੂ ਜੀ ਉਤੇ ਹਮਲਾ ਕਰਨ ਆਉਂਦਿਆਂ ਬਿਆਸ ਨੇੜੇ ਸੱਯਦ ਹਸਨ ਅਲੀ ਨਾਲ ਜੰਗ ਵਿਚ

 • 65. ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਕਿਹੜਾ ਵਪਾਰ ਕਰਨ ਲਈ ਪ੍ਰੇਰਿਆ?

 • ਘੋੜਿਆਂ ਦਾ

 • 66. ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿਚ ਕਿਨ੍ਹਾਂ ਨੇ ਹਿੱਸਾ ਪਾਇਆ?

 • ਬੀਰਬਲ, ਚੰਦੂ, ਪ੍ਰਿਥੀਚੰਦ, ਕਾਹਨਾ, ਛੱਜੂ ਆਦਿ ਕਵੀ, ਸਖੀ ਸਰਵਰੀਏ, ਨਕਸ਼ਬੰਦੀਏ, ਜਹਾਂਗੀਰ

 • 67. ਬੀਰਬਲ ਕੌਣ ਸੀ?

 • ਬੀਰਬਲ ਜੈ ਪੁਰ ਦੇ ਰਾਜੇ ਦਾ ਨੌਕਰ ਸੀ। ਜ਼ਾਤ ਦਾ ਬ੍ਰਾਹਮਣ ਸੀ ਅਤੇ ਅਕਬਰ ਦੇ ਮਹਾਰਾਣੀ ਜੋਧਾਂ ਨਾਲ ਵਿਆਹ ਤੋਂ ਬਾਅਦ ਸੇਵਾ ਲਈ ਅਕਬਰ ਦੇ ਦਰਬਾਰ ਵਿਚ ਆਇਆ ਸੀ।

 • 68. ਚੰਦੂ ਕੌਣ ਸੀ?

 • ਛੋਟਾ ਮੋਟਾ ਸਰਕਾਰੀ ਅਫਸਰ

 • 69. ਚੰਦੂ ਗੁਰੂ ਜੀ ਦਾ ਵਿਰੋਧੀ ਕਿਉਂ ਬਣਿਆ?

 • ਗੁਰੂ ਜੀ ਨੇ ਦਿੱਲੀ ਦੀ ਸੰਗਤ ਦੇ ਕਹਿਣ ਤੇ ਬਾਲਕ ਹਰਿਗੋਬਿੰਦ ਲਈ ਚੰਦੂ ਦੀ ਕੁੜੀ ਦਾ ਰਿਸ਼ਤਾ ਮੋੜ ਦਿੱਤਾ ਸੀ

 • 70. ਦਿੱਲੀ ਦੀ ਸੰਗਤ ਨੇ ਇਸ ਰਿਸ਼ਤੇ ਤੋਂ ਕਿਉਂ ਨਾਂਹ ਕੀਤੀ ਸੀ?

 • ਕਿਉਂ ਕਿ ਚੰਦੂ ਇਕ ਹੰਕਾਰੀ ਪੁਰਸ਼ ਸੀ ਤੇ ਉਸ ਨੇ ਆਪਣੇ ਘਰ ਨੂੰ ਚੁਬਾਰਾ ਤੇ ਗੁਰੂ ਪਾਤਸ਼ਾਹ ਦੇ ਘਰ ਨੂੰ ਮੋਰੀ ਕਿਹਾ ਸੀ

 • 71. ਕਾਹਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ ਕੌਣ ਸਨ?

 • ਇਹ ਸਾਰੇ ਕਵੀ ਸਨ ਤੇ ਆਪਣੀ ਆਪਣੀ ਕਵਿਤਾ ਲੈ ਕੇ ਗੁਰੂ ਅਰਜਨ ਦੇਵ ਜੀ ਕੋਲ ਆਦਿ ਬੀੜ ਸਾਹਿਬ ਵਿਚ ਦਰਜ ਕਰਵਾਉਣ ਲਈ ਲੈ ਕੇ ਆਏ ਸਨ।

 • 72. ਕੀ ਗੁਰੂ ਜੀ ਨੇ ਇਨ੍ਹਾਂ ਦੀ ਕਵਿਤਾ ਦਰਜ ਕੀਤੀ?

 • ਨਹੀਂ, ਕਿਉਂ ਕਿ ਉਨ੍ਹਾਂ ਦੀ ਕਵਿਤਾ ਸਿੱਖੀ ਅਸੂਲਾਂ ਨਾਲ ਮੇਲ ਨਹੀਂ ਸੀ ਖਾਂਦੀ

 • 73. ਸਖੀ ਸਰਵਰੀਏ ਕੌਣ ਸਨ?

 • ਸੂਫੀ ਸੰਤ ਸੁਲਤਾਨ ਸੱਯਦ ਅਹਿਮਦ ਦੇ ਚੇਲੇ। ਇਹ ਲੋਕ ਹਰ ਵੀਰਵਾਰ ਰਾਤ ਨੂੰ ਭੁੰਜੇ ਸੌਦੇ ਸਨ ਤੇ ਨਵੀਂ ਸੂਈ ਗਾਂ ਮੱਝ ਦੇ ਦੁਧ ਨੂੰ ਅੰਨ ਵਿਚ ਰਲਾਉਣ ਤੋਂ ਪਹਿਲਾਂ ਖੀਰ ਰਿੰਨ ਕੇ ਸੱਯਦ ਦੇ ਡੇੇਰੇ ਤੇ ਪਹੁੰਚਾਉਂਦੇ ਸਨ। ਇਨ੍ਹਾਂ ਦਾ ਮਸ਼ਹੂਰ ਡੇਰਾ, ਜੋ ਸ਼ੇਖ ਫੱਤੇ ਦਾ ਪੀਰਖਾਨਾ ਨਾਂ ਨਾਲ ਜਾਣਿਆ ਜਾਂਦਾ ਹੈ, ਤਰਨਤਾਰਨ ਦੇ ਕੋਲ ਸੀ।

 • 74. ਗੁਰੂ ਅਰਜਨ ਦੇਵ ਜੀ ਦਾ ਕਿਹੜਾ ਸਿੱਖ ਪਹਿਲਾਂ ਸਖੀ ਸਰਵਰੀਆਂ ਦਾ ਚੇਲਾ ਸੀ?

 • ਭਾਈ ਮੰਝ

 • 75. ਜਦੋਂ ਉਸ ਨੇ ਗੁਰੂ ਜੀ ਦਾ ਸਿੱਖ ਬਣਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਜੀ ਨੇ ਕੀ ਕਿਹਾ?

 • ਭਾਈ ਮੰਝ! ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ।

 • 76. ਇਹ ਸ਼ਬਦ ਸੁਣ ਕੇ ਭਾਈ ਮੰਝ ਨੇ ਕੀ ਕੀਤਾ?

 • ਆਪਣੇ ਘਰ ਵਿਚ ਬਣਾਏ ਸਖੀ ਸਰਵਰ ਦੇ ਪੂਜਾ ਸਥਾਨ ਨੂੰ ਤੋੜਿਆ।

 • 77. ਨਕਸ਼ਬੰਦੀ ਕੌਣ ਸਨ?

 • ਮੁਸਲਮਾਨ ਸੂਫੀਆਂ ਦਾ ਇੱਕ ਫਿਰਕਾ ਜੋ ਰਾਜਨੀਤਕ ਤਾਕਤ ਨਾਲ ਇਸਲਾਮ ਦਾ ਪ੍ਰਚਾਰ ਕਰਨ ਅਤੇ ਗੈਰ ਮੁਸਲਮਾਨਾਂ ਦਾ ਵਿਨਾਸ਼ ਕਰਨ ਵਿੱਚ ਯਕੀਨ ਰਖਦਾ ਸੀ।

 • 78. ਜਹਾਂਗੀਰ ਕੌਣ ਸੀ?

 • ਅਕਬਰ ਦਾ ਪੁਤਰ

 • 79. ਜਹਾਂਗੀਰ ਗੁਰੂ ਜੀ ਦਾ ਵੈਰੀ ਕਿਉਂ ਸੀ?

 • • ਜਹਾਂਗੀਰ ਕੰਨਾਂ ਦਾ ਕੱਚਾ ਸੀ। ਗੁਰੂ ਜੀ ਦੇ ਵਿਰੋਧੀਆਂ ਵੱਲੋਂ ਕਹੀ ਗਈ ਕਿਸੇ ਵੀ ਗੱਲ ਉੱਤੇ ਬਿਨਾਂ ਛਾਣਬੀਨ ਕੀਤੇ ਵਿਸ਼ਵਾਸ਼ ਕਰ ਲੈਂਦਾ ਸੀ।
  • ਅਕਬਰ ਸ਼ਰਾਬੀ ਅਤੇ ਨਲਾਇਕ ਜਹਾਂਗੀਰ ਨੂੰ ਗੱਦੀ ਨਹੀਂ ਸੀ ਦੇਣਾ ਚਾਹੁੰਦਾ। ਜਹਾਂਗੀਰ ਨੇ ਕੁਝ ਅਹਿਲਕਾਰਾਂ ਨੂੰ ਇਹ ਕਹਿ ਕੇ ਆਪਣੇ ਨਾਲ ਰਲਾ ਲਿਆ ਕਿ ਉਹ ਇਸਲਾਮ ਦੀ ਰਾਖੀ ਕਰੇਗਾ।
  • ਉਸ ਨੂੰ ਗੁਰ ਦਰਬਾਰ ਝੂਠ ਦੀ ਦੁਕਾਨ ਜਾਪਦੀ ਸੀ।

 • 80. ਕਿਹੜੇ ਦੋ ਜਨੂੰਨੀ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਵਿਰੁਧ ਜਹਾਂਗੀਰ ਦੇ ਕੰਨ ਭਰੇ?

 • ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ

 • 81. ਗੁਰੂ ਜੀ ਉੱਤੇ ਕਿਸ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ?

 • ਖੁਸਰੋ ਦੀ

 • 82. ਖੁਸਰੋ ਕੌਣ ਸੀ?

 • ਜਹਾਂਗੀਰ ਦਾ ਬੇਟਾ

 • 83. ਜਹਾਂਗੀਰ ਨੇ ਕਿਸ ਨੂੰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ?

 • ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਨੂੰ

 • 84. ਮੁਰਤਜ਼ਾ ਖਾਨ ਨੇ ਸ਼ਹੀਦ ਕਰਨ ਦਾ ਕੰਮ ਕਿਸ ਨੂੰ ਸੌਂਪਿਆ?

 • ਚੰਦੂ ਨੂੰ

 • 85. ਗੁਰੂ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ?

 • • ਪਹਿਲਾਂ ਤੱਤੀ ਤਵੀ ਤੇ ਬਿਠਾਇਆ
  • ਫਿਰ ਪਾਣੀ ਦੀ ਭਰੀ ਦੇਗ ਵਿਚ ਉਬਾਲਿਆ
  • ਰਾਵੀ ਵਿੱਚ ਰੋੜ੍ਹ ਦਿੱਤਾ

 • 86. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਖ ਕੇ ਕੌਣ ਕੁਰਲਾ ਉੱਠਿਆ?

 • ਸਾਰਾ ਲਾਹੌਰ। ਸਾਂਈਂ ਮੀਆਂ ਮੀਰ ਨੇ ਬਹੁਤ ਰੌਲਾ ਪਾਇਆ ਪਰ ਉਸ ਦੀ ਇੱਕ ਨਾ ਚੱਲੀ।

 • 87. ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸ਼ੀਅਤ ਦੇ ਪ੍ਰਮੁਖ ਪੱਖ ਦੱਸੋ?

 • ਸ਼ਹਿਨਸ਼ੀਲ, ਗਰੀਬਾਂ ਦੇ ਸਹਾਇਕ, ਸ਼ਾਂਤੀ ਦੇ ਪੁੰਜ, ਨਿਰਵੈਰ, ਆਪਾ ਵਾਰੂ, ਬਾਣੀ ਕੇ ਬੋਹਿਥ, ਸੇਵਾ-ਸਿਮਰਨ ਦੇ ਆਸ਼ਕ, ਨਿਰਮਾਣਤਾ ਆਦਿ

 • 88. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੀ ਨਤੀਜਾ ਨਿਕਲਿਆ?

 • • ਮੀਰੀ ਅਤੇ ਪੀਰੀ ਦੇ ਸੰਕਲਪ ਨੇ ਜਨਮ ਲਿਆ।
  • ਪਹਿਲਾਂ ਮਰਣ ਕਬੂਲ ਦਾ ਸੰਕਲਪ ਪ੍ਰਤੱਖ ਹੋ ਨਿਬੜਿਆ।

 • 89. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਅਤੇ ਕਿਥੇ ਸ਼ਹੀਦ ਕੀਤਾ ਗਿਆ?

 • ਲਾਹੌਰ ਵਿਖੇ, ਸੰਨ 1606