ਪ੍ਰਸ਼ਨੋਤਰੀ ਗੁਰੂ ਗੋਬਿੰਦ ਸਿੰਘ ਜੀ

  • ਪ੍ਰਸ਼ਨ 1 ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ?
  • 1666 ਈਸਵੀ ਨੂੰ ਪਟਨਾ ਸਾਹਿਬ ਵਿਖੇ।

  • ਪ੍ਰਸ਼ਨ 2 ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ।
  • ਪਿਤਾ – ਗੁਰੂ ਤੇਗ ਬਹਾਦਰ ਜੀ
    ਮਾਤਾ – ਮਾਤਾ ਗੁਜਰੀ ਜੀ

  • ਪ੍ਰਸ਼ਨ 3 ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਦੱਸੋ।
  • ਗੁਰੂ ਹਰਿ ਗੋਬਿੰਦ ਸਾਹਿਬ ਜੀ

  • ਪ੍ਰਸ਼ਨ 4 ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਲਈ ਕਿੱਥੇ ਗਏ ਹੋਏ ਸਨ?
  • ਢਾਕੇ

  • ਪ੍ਰਸ਼ਨ 5 ਗੁਰੂ ਤੇਗ ਬਹਾਦਰ ਜੀ ਨੇ ਅਸਾਮ ਵਿੱਚ ਕਿਨ੍ਹਾਂ ਦੋ ਰਾਜਿਆਂ ਦੀ ਸੁਲਹ ਕਰਵਾ ਕੇ ਜੰਗ ਨੂੰ ਟਾਲਿਆ ਸੀ?
  • ਰਾਜਾ ਰਾਮ ਸਿੰਘ ਅਤੇ ਰਾਜਾ ਚਕ੍ਰਧਵਜ

  • ਪ੍ਰਸ਼ਨ 6 ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਪੁਤਰ ਨੂੰ ਪਹਿਲੀ ਵਾਰ ਕਦੋਂ ਦੇਖਿਆ?
  • ਸੰਨ 1970 ਵਿੱਚ

  • ਪ੍ਰਸ਼ਨ 7 ਬਾਲ ਗੋਬਿੰਦ ਰਾਇ ਉਸ ਸਮੇਂ ਕਿੰਨੀ ਉਮਰ ਦੇ ਸਨ?
  • ਸਾਢੇ ਤਿੰਨ ਸਾਲ

  • ਪ੍ਰਸ਼ਨ 8 ਪਟਨਾ ਸਾਹਿਬ ਰਹਿੰਦੇ ਹੋਏ ਬਾਲ ਗੋਬਿੰਦ ਰਾਇ ਆਪਣੇ ਸਾਥੀਆਂ ਨਾਲ ਕਿਹੜੀਆਂ ਖੇਡਾਂ ਖੇਡਿਆ ਕਰਦੇ ਸਨ?
  • ਤੀਰ ਕਮਾਨ, ਨਿਸ਼ਾਨਬਾਜ਼ੀ, ਫੌਜੀ ਕਵਾਇਦ ਆਦਿ।

  • ਪ੍ਰਸਨ 9 ਬਾਲ ਗੋਬਿੰਦ ਰਾਇ ਨੇ ਪਟਨਾ ਵਿਖੇ ਕਿਤਨੇ ਸਾਲ ਗੁਜ਼ਾਰੇ?
  • ਪੰਜ ਸਾਲ।

  • ਪ੍ਰਸ਼ਨ 10 ਜਿਸ ਥਾਂ ਤੇ ਗੋਬਿੰਦ ਰਾਇ ਜੀ ਨੇ ਆਪਣੇ ਸੋਨੇ ਦੇ ਕੜੇ ਗੰਗਾ ਵਿੱਚ ਸੁਟੇ ਉਥੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?
  • ਗੁਰਦੁਆਰਾ ਕੰਗਣ ਘਾਟ ਸਾਹਿਬ

  • ਪ੍ਰਸ਼ਨ 11 ਪਟਨਾ ਸਾਹਿਬ ਵਿਖੇ ਕਿਹੜਾ ਪੰਡਤ ਬਾਲ ਗੋਬਿੰਦ ਰਾਇ ਜੀ ਦਾ ਸ਼ਰਧਾਲੂ ਬਣਿਆ?
  • ਪੰਡਤ ਸ਼ਿਵ ਦੱਤ

  • ਪ੍ਰਸ਼ਨ 12 ਕਿਹੜੀ ਰਾਣੀ ਨੂੰ ਬਾਲ ਗੋਬਿੰਦ ਰਾਇ ਤੋਂ ਪੁਤਰਾਂ ਵਾਲਾ ਨਿੱਘ ਪ੍ਰਾਪਤ ਹੋਇਆ?
  • ਫਤਹਿ ਚੰਦ ਮੈਣੀ ਦੀ ਰਾਣੀ ਵਿਸ਼ੰਮਰਾ ਦੇਵੀ

  • ਪ੍ਰਸ਼ਨ 13 ਪਟਨੇ ਤੋਂ ਰਵਾਨਗੀ ਸਮੇਂ ਰਾਣੀ ਵਿਸ਼ੰਮਰਾ ਦੇ ਮੰਗਣ ਤੇ ਗੁਰੂ ਜੀ ਨੇ ਕੀ ਭੇਟ ਕੀਤਾ?
  • ਪੋਸ਼ਾਕ, ਤਲਵਾਰ ਤੇ ਕਟਾਰ।

  • ਪ੍ਰਸ਼ਨ 14 ਰਾਜਾ ਫਤਹਿ ਚੰਦ ਦੇ ਨਿਵਾਸ ਸਥਾਨ ਤੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?
  • ਗੁਰਦੁਆਰਾ ਮੈਣੀ ਸੰਗਤ

  • ਪ੍ਰਸ਼ਨ 15 ਗੁਰਦੁਆਰਾ ਹਾਂਡੀ ਸੰਗਤ ਕਿੱਥੇ ਹੈ?
  • ਪਟਨੇ ਤੋਂ 14 ਕੋਹ ਦੂਰ ਦਾਨਾਪੁਰ ਵਿੱਚ।

  • ਪ੍ਰਸ਼ਨ 16 ਇਸ ਗੁਰਦੁਆਰੇ ਦਾ ਨਾਮ ਹਾਂਡੀ ਸੰਗਤ ਕਿਉਂ ਪਿਆ?
  • ਦਾਨਾਪੁਰ ਵਿੱਚ ਇੱਕ ਮਾਈ ਨੇ ਹਾਂਡੀ ਵਿੱਚ ਖਿਚੜੀ ਬਣਾ ਕੇ ਬਾਲ ਗੋਬਿੰਦ ਰਾਇ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀ। ਮਾਈ ਨੇ ਉਹ ਹਾਂਡੀ ਯਾਦ ਵਜੋਂ ਸਾਂਭ ਕੇ ਰੱਖ ਲਈ। ਬਾਅਦ ਵਿੱਚ ਉਥੇ ਇੱਕ ਗੁਰਦੁਆਰਾ ਸਥਾਪਿਤ ਹੋਇਆ ਜਿਸ ਦਾ ਨਾਮ ਗੁਰਦੁਆਰਾ ਹਾਂਡੀ ਦੀ ਸੰਗਤ ਰੱਖਿਆ।

  • ਪ੍ਰਸ਼ਨ 17 ਲਖਨੌਰ ਵਿੱਚ ਕਿਹੜਾ ਸੂਫੀ ਸੰਤ ਬਾਲ ਗੋਬਿੰਦ ਰਾਇ ਦੇ ਦਰਸ਼ਨਾਂ ਨੂੰ ਆਇਆ?
  • ਸਯਦ ਭੀਖਣ ਸ਼ਾਹ।

  • ਪ੍ਰਸ਼ਨ 18 ਭੀਖਣ ਸ਼ਾਹ ਕੀ ਲੈ ਕੇ ਆਇਆ? ਉਹ ਕੀ ਦੇਖਣਾ ਚਾਹੁੰਦਾ ਸੀ?
  • ਭੀਖਣ ਸ਼ਾਹ ਮਠਿਆਈ ਦੇ ਦੋ ਕੁਜੇ ਲੈ ਕੇ ਆਇਆ-ਇੱਕ ਹਿੰਦੂ ਦੀ ਦੁਕਾਨ ਤੋਂ ਤੇ ਦੂਜਾ ਮੁਸਲਮਾਨ ਦੀ ਦੁਕਾਨ ਤੋਂ। ਉਹ ਦੇਖਣਾ ਚਾਹੁੰਦਾ ਸੀ ਕਿ ਬਾਲ ਗੋਬਿੰਦ ਰਾਇ ਕਿਸ ਕੁਜੇ ਤੇ ਹੱਥ ਰੱਖੇਗਾ। ਜਿਸ ਕੁਜੇ ਤੇ ਹੱਥ ਰੱਖੇਗਾ ਉਹ ਉਸ ਦਾ ਹੀ ਗੁਰੂ ਹੋਏਗਾ। ਗੋਬਿੰਦ ਰਾਇ ਜੀ ਨੇ ਦੋਨੋਂ ਕੁਜਿਆਂ ਤੇ ਹੱਥ ਰੱਖ ਕੇ ਦਰਸਾਇਆ ਕਿ ਉਹ ਦੋਨੋਂ ਕੌਮਾਂ ਦੇ ਰਹਿਨੁਮਾ ਹੋਣਗੇ।

  • ਪ੍ਰਸ਼ਨ 19 ਗੋਬਿੰਦ ਰਾਇ ਜੀ ਆਨੰਦਪੁਰ ਸਾਹਿਬ ਕਦੋਂ ਪਹੁੰਚੇ?
  • ਫਰਵਰੀ ਸੰਨ 1672 ਵਿੱਚ।

  • ਪ੍ਰਸ਼ਨ 20 ਅਨੰਦਪੁਰ ਸਾਹਿਬ ਕਿਸ ਨੇ ਵਸਾਇਆ ਸੀ?
  • ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਕ ਨਗਰ ਵਸਾਇਆ ਅਤੇ ਨਾਮ ਦਿੱਤਾ ਚੱਕ ਬੇਬੇ ਨਾਨਕੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਨੰਦਪੁਰ ਦਾ ਨਾਮ ਦਿੱਤਾ।

  • ਪ੍ਰਸ਼ਨ 21 ਗੋਬਿੰਦ ਰਾਇ ਜੀ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਗਈ?
  • ਮੁਨਸ਼ੀ ਸਾਹਿਬ ਚੰਦ ਜੀ।

  • ਪ੍ਰਸ਼ਨ 22 ਗੋਬਿੰਦ ਰਾਇ ਜੀ ਨੂੰ ਫਾਰਸੀ ਭਾਸ਼ਾ ਸਿੱਖਣ ਲਈ ਕਿਸ ਕੋਲ ਭੇਜਿਆ ਗਿਆ?
  • ਕਾਜ਼ੀ ਪੀਰ ਮੁਹੰਮਦ

  • ਪ੍ਰਸ਼ਨ 23 ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਭਾਸ਼ਾਵਾਂ ਦੀ ਸਿਖਲਾਈ ਦਿੱਤੀ ਗਈ?
  • ਫਾਰਸੀ, ਹਿੰਦੀ, ਸੰਸਕ੍ਰਿਤ, ਬ੍ਰਜ ਭਾਸ਼ਾ।

  • ਪ੍ਰਸ਼ਨ 23 ਗੁਰੂ ਤੇਗ ਬਹਾਦਰ ਜੀ ਕੋਲ ਧਰਮ ਦੀ ਰਾਖੀ ਲਈ ਫਰਿਆਦ ਲੈ ਕੇ ਕੌਣ ਆਏ?
  • ਮਟਨ ਨਿਵਾਸੀ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤ

  • ਪ੍ਰਸ਼ਨ 24 ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਅਤੇ ਕਿੱਥੇ ਸ਼ਹੀਦ ਕੀਤਾ ਗਿਆ?
  • ਸੰਨ 1675 ਵਿੱਚ ਚਾਂਦਨੀ ਚੌਂਕ, ਦਿੱਲੀ ਵਿਖੇ।

  • ਪ੍ਰਸ਼ਨ 25 ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣ ਵਾਲੇ ਸਿੱਖ ਦਾ ਨਾਮ ਦੱਸੋ?
  • ਭਾਈ ਜੈਤਾ ਜੀ।

  • ਪ੍ਰਸ਼ਨ 26 ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਲਿਆਉਣ ਵਾਲੇ ਸਿੱਖ ਨੂੰ ਕੀ ਕਹਿ ਕੇ ਸਨਮਾਨਿਆ?
  • ‘ਰੰਘਰੇਟੇ ਗੁਰੂ ਕੇ ਬੇਟੇ’

  • ਪ੍ਰਸ਼ਨ 27 ਗੁਰੂ ਜੀ ਦੇ ਸੀਸ ਦੇ ਸਸਕਾਰ ਵਾਲੀ ਥਾਂ ਤੇ ਅੱਜਕਲ੍ਹ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ?
  • ਗੁਰਦੁਆਰਾ ਸੀਸ ਗੰਜ ਗੰਜ, ਅਨੰਦਪੁਰ ਸਾਹਿਬ।

  • ਪ੍ਰਸ਼ਨ 28 ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗਬਿੰਦ ਸਿੰਘ ਜੀ ਕਿੰਨੇ ਸਾਲਾਂ ਦੇ ਸਨ?
  • 9 ਸਾਲ ਦੇ।

  • ਪ੍ਰਸ਼ਨ 29 ਗੁਰਗੱਦੀ ਤੇ ਬੈਠਦਿਆਂ ਹੀ ਬਾਲ ਗੁਰੂ ਨੇ ਕਿਹੜੇ ਕਾਰਜ ਆਰੰਭੇ?
    • ਸਿੱਖਾਂ ਦੀ ਘੋੜਸਵਾਰੀ, ਸ਼ਸ਼ਤਰ ਵਿਦਿਆ ਅਤੇ ਸ਼ਿਕਾਰ ਖੇਡਣ ਵੱਲ ਰੁਚੀ ਵਧਾਉਣੀ ਸ਼ੁਰੂ ਕੀਤੀ।
    • ਸੰਗਤਾਂ ਨੂੰ ਸ਼ਸ਼ਤਰ ਅਤੇ ਘੋੜੇ ਭੇਟ ਕਰਨ ਲਈ ਕਿਹਾ।
    • ਅਨੰਦਪੁਰ ਵਿੱਚ ਜੰਗੀ ਮਸ਼ਕਾਂ ਆਰੰਭ ਕੀਤੀਆਂ।
    • ਕਿਲ੍ਹਿਆਂ ਦੀ ਉਸਾਰੀ ਕੀਤੀ।

  • ਪ੍ਰਸ਼ਨ 30 ਰਾਜਾ ਰਾਮ ਸਿੰਘ ਨੇ ਗੁਰੂ ਜੀ ਨੂੰ ਕੀ ਭੇਟ ਕੀਤਾ?
  • ਪੰਜ ਵਧੀਆ ਘੋੜੇ।

  • ਪ੍ਰਸ਼ਨ 31 ਸਫੇਦ ਰੰਗ ਦਾ ਪ੍ਰਸਾਦੀ ਹਾਥੀ ਕਿਸ ਨੇ ਭੇਟ ਕੀਤਾ?
  • ਰਾਜਾ ਰਤਨ ਰਾਇ ਨੇ।

  • ਪ੍ਰਸ਼ਨ 32 ਪਸ਼ਮੀਨੇ ਦੀ ਚਾਨਣੀ ਕਿਸ ਗੁਰਸਿੱਖ ਨੇ ਭੇਟ ਕੀਤੀ?
  • ਕਾਬਲ ਦੇ ਸਿੱਖ ਭਾਈ ਦੁਨੀ ਚੰਦ ਜੀ ਨੇ।

  • ਪ੍ਰਸ਼ਨ 33 ਗੁਰੂ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾਇਆ?
  • ਰਣਜੀਤ ਨਗਾਰਾ।

  • ਪ੍ਰਸ਼ਨ 34 ਰਣਜੀਤ ਨਗਾਰਾ ਕਿਹੜੇ ਸੰਨ ਵਿੱਚ ਤਿਆਰ ਕਰਵਾਇਆ ਗਿਆ ਅਤੇ ਕਿੱਥੇ ਸਥਾਪਤ ਕੀਤਾ ਗਿਆ?
  • ਸੰਨ 1682 ਵਿੱਚ ਤਿਆਰ ਕਰਵਾ ਕੇ ਕਿਲ੍ਹਾ ਆਨੰਦਗੜ੍ਹ ਵਿੱਚ ਸਥਾਪਿਤ ਕੀਤਾ।

  • ਪ੍ਰਸ਼ਨ 35 ਝੂਲਦੇ ਨਿਸ਼ਾਨ ਅਤੇ ਨਗਾਰਾ ਕਿਸ ਗੱਲ ਦੇ ਚਿੰਨ੍ਹ ਹਨ?
    • ਸੁਤੰਤਰ ਰਾਜ ਦੇ
    • ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਚਰਨਾਂ ਵਿੱਚ ਜੁੜਨ ਲਈ ਆਵਾਜ਼ਾ
    • ਸ਼ਾਮ ਨੂੰ ਫੇਰ ਕੰਮ ਧੰਦੇ ਛੱਡ ਕੇ ਗੁਰੂ ਨਾਲ ਜੁੜਨ ਦਾ ਸੁਨੇਹਾ
    • ਬਾਦਸ਼ਾਹੀ ਦਾ
    • ਜਿੱਤ ਦਾ
    • ਸ਼ਿਕਾਰ ਤੇ ਚੜ੍ਹਨ ਦਾ

  • ਪ੍ਰਸ਼ਨ 36 ਗੁਰੂ ਜੀ ਨੇ ਕਿਸ ਪੰਡਤ ਨੂੰ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਕਿਹਾ?
  • ਪੰਡਤ ਰਘੂਨਾਥ ਨੂੰ।

  • ਪ੍ਰਸ਼ਨ 37 ਪੰਡਤ ਰਘੂਨਾਥ ਨੇ ਸਿੱਖਾਂ ਨੂੰ ਸੰਸਕ੍ਰਿਤ ਪੜਾ੍ਹਉਣ ਤੋਂ ਕਿਉਂ ਨਾਂਹ ਕਰ ਦਿਤੀ?
  • ਕਿਉਂ ਕਿ ਉਹ ਸਮਝਦਾ ਸੀ ਕਿ ਸੰਸਕ੍ਰਿਤ ਪੜ੍ਹਨ ਦਾ ਹੱਕ ਕੇਵਲ ਬ੍ਰਾਹਮਣ ਨੂੰ ਹੈ।

  • ਪ੍ਰਸ਼ਨ 38 ਗੁਰੂ ਜੀ ਨੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਕਿੱਥੇ ਭੇਜਿਆ?
  • ਬਨਾਰਸ।

  • ਪ੍ਰਸ਼ਨ 39 ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦੇ ਕੀ ਨਾਮ ਰੱਖੇ ਗਏ?
  • ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਸੋਭਾ ਸਿੰਘ, ਵੀਰ ਸਿੰਘ

  • ਪ੍ਰਸ਼ਨ 40 ਬਨਾਰਸ ਪੜ੍ਹਨ ਵਾਲੇ ਸਿੱਖ ਬਾਅਦ ਵਿੱਚ ਕੀ ਅਖਵਾਏ?
  • ਨਿਰਮਲੇ ਸੰਤ

  • ਪ੍ਰਸ਼ਨ 41 ਚੇਤਨਮੱਠ ਗੁਰੂ ਕੀ ਸੰਗਤ ਕਿਸ ਸਥਾਨ ਤੇ ਹੈ?
  • ਬਨਾਰਸ ਵਿਖੇ ਜਿੱਥੇ ਸਿੱਖਾਂ ਨੇ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ।

  • ਪ੍ਰਸ਼ਨ 42 ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਕਿਹੜੇ ਕਿਹੜੇ ਕਿਲ੍ਹੇ ਬਣਵਾਏ?
    • ਸਤਿਲੁਜ ਨਦੀ ਦੇ ਕਿਨਾਰੇ – ਨਿਰਮੋਹਗੜ੍ਹ, ਹੋਲਗੜ੍ਹ, ਲੋਹਗੜ੍ਹ
    • ਚਰਨ ਗੰਗਾ ਦੇ ਕਿਨਾਰੇ – ਫਤਹਿਗੜ੍ਹ, ਕੇਸਗੜ੍ਹ, ਆਨੰਦਗੜ੍ਹ

  • ਪ੍ਰਸ਼ਨ 43 ਗੁਰੂ ਜੀ ਕਿਹੜਾ ਸਾਜ਼ ਸਭ ਤੋਂ ਵੱਧ ਵਜਾਉਂਦੇ ਸਨ?
  • ਤਾਊਸ

  • ਪ੍ਰਸ਼ਨ 44 ਗੁਰੂ ਜੀ ਨਾਹਨ ਵਿਖੇ ਕਿੰਨਾ ਸਮਾਂ ਰਹੇ?
  • ਤਿੰਨ ਸਾਲ

  • ਪ੍ਰਸ਼ਨ 45 ਨਾਹਨ ਪਹੁੰਚ ਕੇ ਗੁਰੂ ਜੀ ਨੇ ਕਿੰਨ੍ਹਾਂ ਦੋ ਰਾਜਿਆਂ ਦੀ ਸੁਲਹ ਕਰਵਾਈ?
  • ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸ਼੍ਰੀ ਨਗਰ ਦੇ ਰਾਜੇ ਫਤਹਿ ਸ਼ਾਹ ਦੀ

  • ਪ੍ਰਸ਼ਨ 46 ਗੁਰੂ ਜੀ ਨੇ ਜਮਨਾ ਨਦੀ ਦੇ ਕੰਢੇ ਕਿਹੜਾ ਗੁਰਦੁਆਰਾ ਬਣਵਾਇਆ?
  • ਗੁਰਦੁਆਰਾ ਪਾਉਂਟਾ ਸਾਹਿਬ।

  • ਪ੍ਰਸ਼ਨ 47 ਗੁਰਦੁਆਰਾ ਪਾਉਂਟਾ ਸਾਹਿਬ ਕਿਹੜੇ ਸੰਨ ਵਿੱਚ ਬਣਾਇਆ ਗਿਆ?
  • ਸੰਨ 1685 ਵਿੱਚ।

  • ਪ੍ਰਸ਼ਨ 48 ਕਿਸ ਦੀ ਸ਼ਰਧਾ ਵੇਖ ਕੇ ਗੁਰੂ ਜੀ ਨੇ ਗੁਰਦੁਆਰਾ ਪਾਉਂਟਾ ਸਾਹਿਬ ਬਣਾਇਆ?
  • ਰਾਜਾ ਮੇਦਨੀ ਪ੍ਰਕਾਸ਼ ਅਤੇ ਉੱਥੋਂ ਦੀ ਸੰਗਤ ਦੀ

  • ਪ੍ਰਸ਼ਨ 49 ਪਾਉਂਟਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਕਿਹੜੀ ਨਵੀਂ ਪਿਰਤ ਪਾਈ?
  • ਕਵਿਤਾ ਰਾਹੀਂ ਪ੍ਰਚਾਰ ਕਰਨ ਲਈ ਕਵੀ ਦਰਬਾਰਾਂ ਦੀ।

  • ਪ੍ਰਸ਼ਨ 50 ਗੁਰੂ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ?
  • 52 ਕਵੀ

  • ਪ੍ਰਸ਼ਨ 51 ਪਾਉਂਟਾ ਸਾਹਿਬ ਵਿਖੇ ਕਿਹੜੀਆਂ ਬਾਣੀਆਂ ਰਚੀਆਂ ਗਈਆਂ?
  • ਜਾਪੁ ਸਾਹਿਬ, ਸਵੱਈਏ ਤੇ ਅਕਾਲ ਉਸਤਤਿ

  • ਪ੍ਰਸ਼ਨ 52 ਪਹਾੜੀ ਰਾਜੇ ਗੁਰੂ ਜੀ ਦੇ ਕਿਹੜੇ ਕੰਮਾਂ ਤੋਂ ਨਾਖੁਸ਼ ਸਨ?
    • ਜਾਤ ਪਾਤ ਦੇ ਵਿਤਕਰੇ ਵਿਰੁਧ ਪ੍ਰਚਾਰ
    • ਲੰਗਰ ਲਈ ਇੱਕੋ ਪੰਗਤ
    • ਨਗਾਰੇ ਦੀਆਂ ਚੋਟਾਂ
    • ਕਿਲ੍ਹਿਆਂ ਦੀ ਉਸਾਰੀ
    • ਝੰਡਿਆਂ ਦਾ ਝੂਲਣਾ

  • ਪ੍ਰਸ਼ਨ 53 ਭੰਗਾਣੀ ਦਾ ਸਥਾਨ ਕਿੱਥੇ ਸਥਿਤ ਹੈ?
  • ਪਾਉਂਟਾ ਸਾਹਿਬ ਤੋਂ 7 ਕਿਲੋਮੀਟਰ ਦੂਰ ਜਮਨਾ ਅਤੇ ਗਿਰੀ ਨਦੀ ਦੇ ਵਿਚਕਾਰ।

  • ਪ੍ਰਸ਼ਨ 54 ਭੰਗਾਣੀ ਦਾ ਯੁਧ ਕਦੋਂ ਅਤੇ ਕਿੰਨ੍ਹਾਂ ਵਿਚਕਾਰ ਹੋਇਆ?
  • ਗੁਰੂ ਗੋਬਿੰਦ ਸਿੰਘ ਜੀ ਅਤੇ ਕਹਿਲੂਰ ਦੇ ਰਾਜੇ ਭੀਮ ਚੰਦ ਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਵਿਚਕਾਰ 15 ਅਪਰੈਲ ਸੰਨ 1685 ਵਿੱਚ ਹੋਇਆ।

  • ਪ੍ਰਸ਼ਨ 55 ਭੰਗਾਣੀ ਦੇ ਯੁਧ ਵਿੱਚ ਕਿਸ ਸਿੱਖ ਨੇ ਮੋਟੇ ਸੋਟੇ ਨਾਲ ਹਯਾਤ ਖਾਂ ਦਾ ਸਿਰ ਫੇਹਿਆ?
  • ਮਹੰਤ ਕਿਰਪਾਲ ਦਾਸ ਨੇ।

  • ਪ੍ਰਸ਼ਨ 56 ਪੀਰ ਬੁਧੂ ਸ਼ਾਹ ਕਿੱਥੋਂ ਦਾ ਰਹਿਣ ਵਾਲਾ ਸੀ? ਉਸ ਦਾ ਅਸਲ ਨਾਮ ਦੱਸੋ।
  • ਪੀਰ ਬੁਧੂ ਸ਼ਾਹ ਪਾਉਂਟਾ ਸਾਹਿਬ ਤੋਂ ਪੰਝੀ ਕੁ ਮੀਲ ਦੀ ਦੂਰੀ ਤੇ ਪਿੰਡ ਸਢੌਰਾ ਦਾ ਰਹਿਣ ਵਾਲਾ ਸੀ। ਉਸ ਦਾ ਅਸਲ ਨਾਮ ਸ਼ੇਖ-ਬਦਰ-ਉਦ ਦੀਨ ਸੀ

  • ਪ੍ਰਸ਼ਨ 57 ਪੀਰ ਬੁਧੂ ਸ਼ਾਹ ਨੇ ਕਿੰਨੇ ਪਠਾਣ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ?
  • 500 ਪਠਾਣ।

  • ਪ੍ਰਸ਼ਨ 58 ਕਿੰਨੇ ਪਠਾਣ ਗੁਰੂ ਜੀ ਨੂੰ ਧੋਖਾ ਦੇ ਕੇ ਚਲੇ ਗਏ?
  • 400 ਪਠਾਣ।

  • ਪ੍ਰਸ਼ਨ 59 ਪੀਰ ਬੁਧੂ ਸ਼ਾਹ ਦੇ ਕਿੰਨੇ ਮੁਰੀਦ, ਕਿੰਨੇ ਭਰਾ ਅਤੇ ਕਿੰਨੇ ਪੁਤਰਾਂ ਨੇ ਭੰਗਾਣੀ ਦੇ ਯੁਧ ਵਿੱਚ ਹਿੱਸਾ ਲਿਆ?
  • 700 ਮੁਰੀਦ, ਚਾਰ ਪੁਤਰ ਅਤੇ ਦੋ ਭਰਾ।

  • ਪ੍ਰਸ਼ਨ 60 ਪੀਰ ਬੁਧੂ ਸ਼ਾਹ ਦੇ ਕਿੰਨੇ ਪੁਤਰ ਤੇ ਕਿੰਨੇ ਭਰਾ ਸ਼ਹੀਦ ਹੋਏ?
  • ਦੋ ਪੁਤਰ ਤੇ ਇੱਕ ਭਰਾ

  • ਪ੍ਰਸ਼ਨ 61 ਯੁਧ ਤੋਂ ਬਾਅਦ ਗੁਰੂ ਜੀ ਨੇ ਪੀਰ ਬੁਧੂ ਸ਼ਾਹ ਨੂੰ ਭੇਟ ਵਜੋਂ ਕੀ ਦਿੱਤਾ?
  • ਇੱਕ ਕਟਾਰ, ਇੱਕ ਸੁੰਦਰ ਪੁਸ਼ਾਕ, ਆਪਣੇ ਹੱਥੀਂ ਲਿਖਿਆ ਇੱਕ ਹੁਕਮਨਾਮਾ ਅਤੇ ਅੱਧੀ ਦਸਤਾਰ। ਇੱਕ ਕੰਘਾ, ਜਿਸ ਨਾਲ ਗੁਰੂ ਜੀ ਨੇ ਉਸੇ ਵੇਲੇ ਕੇਸ ਵਾਹੇ ਸਨ ਅਤੇ ਉਸ ਵਿੱਚ ਗੁਰੂ ਜੀ ਦੇ ਕੇਸ ਅੜੇ ਹੋਏ ਸਨ, ਪੀਰ ਜੀ ਨੇ ਆਪ ਮੰਗ ਕੇ ਲਿਆ।

  • ਪ੍ਰਸ਼ਨ 62 ਬਾਕੀ ਬਚੀ ਅੱਧੀ ਦਸਤਾਰ ਗੁਰੂ ਜੀ ਨੇ ਕਿਸ ਨੂੰ ਦਿੱਤੀ?
  • ਮਹੰਤ ਕਿਰਪਾਲ ਦਾਸ ਨੂੰ।

  • ਪ੍ਰਸ਼ਨ 63 ਬੀਬੀ ਵੀਰੋ ਜੀ ਕੌਣ ਸਨ?
  • ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਜੀ।

  • ਪ੍ਰਸ਼ਨ 64 ਭੰਗਾਣੀ ਦੇ ਯੁਧ ਵਿੱਚ ਬੀਬੀ ਵੀਰੋ ਜੀ ਦੇ ਕਿੰਨੇ ਪੁਤਰਾਂ ਨੇ ਹਿੱਸਾ ਲਿਆ?
  • ਪੰਜ ਪੁਤਰਾਂ ਨੇ।

  • ਪ੍ਰਸ਼ਨ 65 ਭੰਗਾਣੀ ਦੇ ਯੁਧ ਵਿੱਚ ਬੀਬੀ ਵੀਰੋ ਜੀ ਦੇ ਕਿੰਨੇ ਪੁਤਰ ਸ਼ਹੀਦ ਹੋਏ? ਉਨ੍ਹਾਂ ਦੇ ਨਾਮ ਦੱਸੋ?
  • ਦੋ ਪੁਤਰ। ਸੰਗੋ ਸ਼ਾਹ ਤੇ ਜੀਤ ਮੱਲ।

  • ਪ੍ਰਸ਼ਨ 66 ਕਿਹੜਾ ਸਿੱਖ ਭੰਗਾਣੀ ਦੀ ਜੰਗ ਸਮੇਂ ਲੱਕੜ ਦੀਆਂ ਤੋਪਾਂ ਲੈ ਕੇ ਪਹੁੰਚ ਗਿਆ ਸੀ?
  • ਕਾਂਸ਼ੀ ਦੇ ਭਾਈ ਰਾਮਾ

  • ਪ੍ਰਸ਼ਨ 67 ਹੋਲਾ ਮਹੱਲਾ ਤੋਂ ਕੀ ਭਾਵ ਹੈ?
  • ਹੋਲਾ ਤੋਂ ਭਾਵ ਹਮਲਾ ਅਤੇ ਮਹੱਲਾ ਤੋਂ ਭਾਵ ਹਮਲੇ ਦੀ ਥਾਂ।

  • ਪ੍ਰਸ਼ਨ 68 ਗੁਰੂ ਜੀ ਨੇ ‘ਹੋਲਾ ਮਹੱਲਾ’ ਕਿਉਂ ਸ਼ੁਰੂ ਕੀਤਾ?
    • ਸਿੱਖਾਂ ਵਿੱਚ ਬੀਰ ਰਸ ਭਰਨ ਲਈ।
    • ਸ਼ਸ਼ਤਰ ਵਿੱਦਿਆ ਵਿੱਚ ਨਿਪੁੰਨ ਕਰਨ ਲਈ।

  • ਪ੍ਰਸ਼ਨ 69 ਪਹਾੜੀ ਰਾਜਿਆਂ ਨੇ ਗੁਰੂ ਕੋਲੋਂ ਕਿਉਂ ਮਦਦ ਮੰਗੀ?
  • ਕਿਉਂ ਕਿ ਉਹ ਨਾ ਤਾਂ ਔਰੰਗਜ਼ੇਬ ਵੱਲੋਂ ਲਾਇਆ ਗਿਆ ਮਾਲੀਆ ਦੇ ਸਕਦੇ ਸਨ ਅਤੇ ਨਾ ਹੀ ਮੁਗਲ ਫੌਜਾਂ ਦਾ ਟਾਕਰਾ ਕਰਨ ਦੇ ਸਮਰੱਥ ਸਨ।

  • ਪ੍ਰਸ਼ਨ 70 ਗੁਰੂ ਜੀ ਨੇ ਪਹਾੜੀ ਰਾਜਿਆਂ ਉੱਤੇ ਵਿਸ਼ਵਾਸ਼ ਨਾ ਹੋਣ ਦੇ ਬਾਵਜਦੂ ਵੀ ਮਦਦ ਕਰਨਾ ਸਵੀਕਾਰ ਕਿਉਂ ਕੀਤਾ?
  • ਕਿਉਂ ਕਿ ਉਹ ਜਾਣਦੇ ਸਨ ਕਿ ਮਾਲੀਏ ਅਤੇ ਜੰਗ ਦਾ ਅਸਰ ਗਰੀਬਾਂ ਤੇ ਪਏਗਾ।

  • ਪ੍ਰਸ਼ਨ 71 ਨਦੌਣ ਦਾ ਯੁਧ ਕਿੰਨ੍ਹਾਂ ਵਿਚਕਾਰ ਹੋਇਆ?
  • ਜੰਮੂ ਦੇ ਨਵਾਬ ਦੇ ਸੈਨਿਕ ਕਮਾਂਡਰ ਅਲਫ ਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਪਹਾੜੀ ਰਾਜਿਆਂ ਵਿਚਕਾਰ।

  • ਪ੍ਰਸ਼ਨ 72 ਗੁਰੂ ਜੀ ਕੋਲ ਦਾਨ ਲੈਣ ਆਇਆ ਬ੍ਰਾਹਮਣ ਕਿਸ ਦਾ ਪੁਜਾਰੀ ਸੀ?
  • ਸ਼ਨੀ ਦੇਵਤੇ ਦਾ।

  • ਪ੍ਰਸ਼ਨ 73 ਗੁਰੂ ਜੀ ਨੇ ਦਾਨ ਲੈਣ ਆਏ ਬ੍ਰਾਹਮਣ ਨੂੰ ਕੀ ਦਾਨ ਦਿੱਤਾ?
  • ਮਾਂਹ ਦੀ ਦਾਲ, ਸਰ੍ਹੋਂ ਦਾ ਤੇਲ ਤੇ ਲੋਹਾ ਆਦਿਕ।

  • ਪ੍ਰਸ਼ਨ 74 ਸਿੱਖਾਂ ਨੇ ਬ੍ਰਾਹਮਣ ਕੋਲੋਂ ਸਾਰੀਆਂ ਚੀਜ਼ਾਂ ਖੋਹ ਕੇ ਉਨ੍ਹਾਂ ਦਾ ਕੀਤਾ?
    • ਮਾਂਹ ਦੀ ਦਾਲ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਵੜੇ ਤਲ ਕੇ ਖਾਧੇ
    • ਲੋਹੇ ਦੇ ਕੜੇ ਬਣਾ ਕੇ ਬਾਹਵਾਂ ਵਿੱਚ ਪਾ ਲਏ।

  • ਪ੍ਰਸ਼ਨ 75 ਗੁਰੂ ਜੀ ਨੇ ਬ੍ਰਾਹਮਣ ਨੂੰ ਦਾਨ ਦੇਣ ਦਾ ਕੌਤਕ ਕਿਉਂ ਰਚਿਆ?
  • ਗੁਰੂ ਜੀ ਦੇਖਣਾ ਚਾਹੁੰਦੇ ਸਨ ਕਿ ਸਿੱਖ ਗੁਰਮਤਿ ਅਸੂਲਾਂ ਵਿੱਚ ਕਿੰਨੇ ਪੱਕੇ ਸਨ।

  • ਪ੍ਰਸ਼ਨ 76 ਇਸ ਕੌਤਕ ਤੋਂ ਕੀ ਸਿੱਖਿਆ ਮਿਲਦੀ ਹੇ?
  • ਬ੍ਰਾਹਮਣੀ ਕਰਮ ਕਾਂਡਾਂ ਦੇ ਜਾਲ ਵਿੱਚ ਨਹੀਂ ਫਸਣਾ, ਗੁਰਮਤਿ ਦੇ ਅਸੂਲਾਂ ਨੂੰ ਦ੍ਰਿੜ੍ਹਤਾ ਨਾਲ ਨਿਭਾਉਣਾ ਹੈ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ, ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਣਾ ਹੈ। ਸਿੱਖਾਂ ਲਈ ਸਾਰੇ ਦਿਨ ਬਰਾਬਰ ਹਨ।

  • ਪ੍ਰਸ਼ਨ 77 ਖ਼ਾਲਸਾ ਪੰਥ ਕਿਸ ਦਿਨ ਸਾਜਿਆ ਗਿਆ ਸੀ?
  • 1699 ਦੀ ਵਿਸਾਖੀ ਵਾਲੇ ਦਿਨ।

  • ਪ੍ਰਸ਼ਨ 78 ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕਿਵੇਂ ਸਿੱਖ ਬਣਾਇਆ ਜਾਂਦਾ ਸੀ?
  • ਚਰਨ ਪਾਹੁਲ ਦੇ ਕੇ।

  • ਪ੍ਰਸ਼ਨ 79 ਦਸਵੇਂ ਗੁਰੂ ਜੀ ਨੇ ਚਰਨ ਪਾਹੁਲ ਨੂੰ ਕਿਸ ਵਿੱਚ ਬਦਲ ਦਿੱਤਾ?
  • ਖੰਡੇ ਕੀ ਪਾਹੁਲ (ਅੰਮ੍ਰਿਤ) ਵਿੱਚ।

  • ਪ੍ਰਸ਼ਨ 80 ਸਿੱਖ ਨੂੰ ਹਥਿਆਰ ਪਹਿਨਣ ਦਾ ਹੁਕਮ ਕਿਹੜੇ ਗੁਰੂ ਜੀ ਨੇ ਕੀਤਾ?
  • ਗੁਰੂ ਹਰਿਗੋਬਿੰਦ ਸਾਹਿਬ ਜੀ ਨੇ।

  • ਪ੍ਰਸ਼ਨ 81 ਪੰਜ ਪਿਆਰਿਆਂ ਦੇ ਨਾਮ ਦੱਸੋ?
    • ਭਾਈ ਦਇਆ ਸਿੰਘ ਜੀ
    • ਭਾਈ ਧਰਮ ਸਿੰਘ ਜੀ
    • ਭਾਈ ਹਿੰਮਤ ਸਿੰਘ ਜੀ
    • ਭਾਈ ਮੋਹਕਮ ਸਿੰਘ ਜੀ
    • ਭਾਈ ਸਾਹਿਬ ਸਿੰਘ ਜੀ

  • ਪ੍ਰਸ਼ਨ 82 ਗੁਰੂ ਜੀ ਨੇ ਕਿੰਨਾਂ ਕੋਲੋਂ ਕਦੋਂ ਅੰਮ੍ਰਿਤ ਛਕਿਆ?
  • ਪੰਜਾਂ ਪਿਆਰਿਆਂ ਕੋਲੋਂ ਸੰਨ 1699 ਵਿਚ ਵਿਸਾਖੀ ਵਾਲੇ ਦਿਨ।

  • ਪ੍ਰਸ਼ਨ 83 ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਜੀ ਦੇ ਨਾਮ ਵਿੱਚ ਕੀ ਤਬਦੀਲੀ ਆਈ?
  • ਗੁਰੂ ਜੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ।

  • ਪ੍ਰਸ਼ਨ 84 ਅੰਮ੍ਰਿਤ ਛੱਕ ਕੇ ਮਰਦਾਂ ਅਤੇ ਬੀਬੀਆਂ ਦੇ ਨਾਮ ਕੀ ਲੱਗ ਜਾਂਦਾ ਹੈ?
  • ਅੰਮ੍ਰਿਤ ਛੱਕ ਕੇ ਮਰਦਾਂ ਦੇ ਨਾਮ ਨਾਲ ‘ਸਿੰਘ’ ਅਤੇ ਬੀਬੀਆਂ ਦੇ ਨਾਮ ਨਾਲ ‘ਕੌਰ’ ਲੱਗ ਜਾਂਦਾ ਹੈ।

  • ਪ੍ਰਸ਼ਨ 85 ‘ਕੌਰ’ ਅਤੇ ‘ਸਿੰਘ’ ਦਾ ਕੀ ਅਰਥ ਹੈ?
  • ‘ਸਿੰਘ’ ਦਾ ਅਰਥ ਹੈ ਸ਼ੇਰ ਅਤੇ ਕੌਰ ਦਾ ਅਰਥ ਹੈ ‘ਰਾਜਕੁਮਾਰ।’

  • ਪ੍ਰਸ਼ਨ 86 ਕਿਸ ਇਤਿਹਾਸਕਾਰ ਨੇ 1699 ਦੀ ਵਿਸਾਖੀ ਵਾਲੇ ਦਿਨ 20,000 ਸਿੱਖਾਂ ਦੇ ਅੰਮ੍ਰਿਤ ਛਕਣ ਦੀ ਗੱਲ ਲਿਖੀ ਹੈ?
  • ਗੁਲਾਮ ਮੁਹੱਈਉਦੀਨ ਨੇ।

  • ਪ੍ਰਸ਼ਨ 87 ਗੁਰੂ ਗੋਬਿੰਦ ਸਿੰਘ ਜੀ ਨੂੰ ਆਪੇ ਗੁਰ ਚੇਲਾ ਕਿਉਂ ਕਿਹਾ ਜਾਂਦਾ ਹੈ?
  • ਕਿਉਂ ਕਿ ਗੁਰੂ ਗੋਬਿਮਧ ਸਿੰਘ ਜੀ ਨੇ ਪੰਜਾਂ ਪਿਆਰਿਆਂ ਕੋਲੋਂ ਔਮ੍ਰਿਤ ਦੀ ਦਾਤ ਦੀ ਮੰਗ ਕੀਤੀ ਅਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ। ਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਦੀ ਹਮੇਸ਼ਾ ਪਾਲਣਾ ਕੀਤੀ।

  • ਪ੍ਰਸ਼ਨ 88 ਭਾਈ ਬਚਿੱਤਰ ਸਿੰਘ ਜੀ ਕਿਹੜੇ ਗੁਰੂ ਜੀ ਦੇ ਸਿੱਖ ਸਨ?
  • ਗੁਰੂ ਗੋਬਿੰਦ ਸਿੰਘ ਜੀ

  • ਪ੍ਰਸ਼ਨ 89 ਭਾਈ ਬਚਿੱਤਰ ਸਿੰਘ ਜੀ ਨੇ ਕਿਹੜੇ ਕਿਲ੍ਹੇ ਦੇ ਦਰਵਾਜ਼ੇ ਨੂੰ ਟੁਟਣ ਤੋਂ ਬਚਾਇਆ ਸੀ?
  • ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਨੂੰ।

  • ਪ੍ਰਸ਼ਨ 90 ਪਹਾੜੀ ਰਾਜੇ ਗੁਰੂ ਜੀ ਨੂੰ ਆਪਣੇ ਲਈ ਕਿਉਂ ਖਤਰਾ ਸਮਝਦੇ ਸਨ?
  • ਕਿਉਂ ਕਿ ਗੁਰੂ ਜੀ ਉੱਚੇ ਨੀਵੇਂ ਦਾ ਭੈਦ ਭਾਵ ਨਹੀਂ ਸੀ ਰਖਦੇ ਅਤੇ ਜ਼ੁਲਮ ਦੇ ਵਿਰੁਧ ਅਵਾਜ਼ ਉਠਾਉਣ ਲਈ ਸਭ ਲੋਕਾਂ ਨੂੰ ਤਿਆਰ ਕਰਦੇ ਸਨ।

  • ਪ੍ਰਸ਼ਨ 91 ਗੁਰੂ ਜੀ ਨੇ ਗ੍ਰਹਿਣ ਦਾ ਭਰਮ ਤੋੜਨ ਲਈ ਕੀ ਕੀਤਾ?
  • ਸੂਰਜ ਗ੍ਰਹਿਣ ਵਾਲੇ ਦਿਨ ਸਦਾ ਬਰਤ ਲੰਗਰ ਲਗਾ ਦਿੱਤਾ।

  • ਪ੍ਰਸ਼ਨ 92 ਭਾਈ ਨੰਦ ਲਾਲ ਜੀ ਕੌਣ ਸਨ?
  • ਫਾਰਸੀ ਦੇ ਵਿਦਵਾਨ ਸ੍ਰੀ ਛੱਜੂ ਰਾਮ ਦੇ ਸਪੁਤਰ। ਆਪ ਪਿਤਾ ਜੀ ਵਾਂਗ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਅਤੇ ਕਵੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਸਨ।

  • ਪ੍ਰਸ਼ਨ 93 ਭਾਈ ਨੰਦ ਲਾਲ ਜੀ ਗੁਰੂ ਜੀ ਦੀ ਸ਼ਰਨ ਵਿੱਚ ਕਦੋਂ ਆਏ ਅਤੇ ਉਨ੍ਹਾਂ ਨੇ ਕਦੋਂ ਅੰਮ੍ਰਿਤ ਛਕਿਆ?
  • ਸੰਨ 1682 ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਆਏ ਅਤੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ।

  • ਪ੍ਰਸ਼ਨ 94 ਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਿਹੜੀ ਪਦਵੀ ਦੇਣੀ ਚਾਹੀ ਪਰ ਉਨ੍ਹਾਂ ਨੇ ਕਿਹੜੀ ਸੇਵਾ ਮੰਗੀ?
  • ਗੁਰੂ ਜੀ ਨੇ ਦੀਵਾਨ ਦੀ ਪਦਵੀ ਦੇਣੀ ਚਾਹੀ ਪਰ ਭਾਈ ਨੰਦ ਲਾਲ ਜੀ ਨੇ ਲੰਗਰ ਦੀ ਸੇਵਾ ਮੰਗੀ।

  • ਪ੍ਰਸ਼ਨ 95 ਹੁਸੈਨੀ ਦਾ ਯੁਧ ਕਿੰਨ੍ਹਾਂ ਵਿਚਕਾਰ ਹੋਇਆ?
  • ਹੁਸੈਨ ਖਾਂ ਦੇ ਸਾਥੀ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ।

  • ਪ੍ਰਸ਼ਨ 96 ਸੰਨ 1700 ਤੋਂ ਸੰਨ 1703 ਤੱਕ ਅਨੰਦਪੁਰ ਦੀਆਂ ਕਿੰਨੀਆਂ ਜੰਗਾਂ ਲੜੀਆਂ ਗਈਆਂ?
  • ਚਾਰ ਜੰਗਾਂ।

  • ਪ੍ਰਸ਼ਨ 97 ਅਨੰਦਪੁਰ ਦੀ ਆਖਰੀ ਲੜਾਈ ਕਦੋਂ ਲੜੀ ਗਈ?
  • ਸੰਨ 1704 ਵਿੱਚ।

  • ਪ੍ਰਸ਼ਨ 98 ਸਰਹੰਦ ਦੇ ਕਿਸ ਸੂਬੇਦਾਰ ਨੇ ਅਨੰਦਪੁਰ ਨੂੰ ਘੇਰੀ ਰੱਖਿਆ ਤੇ ਕਦੋਂ ਤੱਕ?
  • ਵਜ਼ੀਰ ਖਾਂ ਨੇ ਲਗਪਗ 7 ਮਹੀਨੇ ਤੱਕ ਅਨੰਦਪੁਰ ਨੂੰ ਘੇਰੀ ਰੱਖਿਆ।

  • ਪ੍ਰਸ਼ਨ 99 ਸਰਸਾ ਨਦੀ ਤੇ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ?
  • ਤਿੰਨ ਹਿੱਸਿਆਂ ਵਿੱਚ:

    • ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਪਹੁੰਚੇ
    • ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਚਮਕੌਰ ਸਾਹਿਬ ਪਹੁੰਚੇ
    • ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਪਿੰਡ ਖੇੜੀ

  • ਪ੍ਰਸ਼ਨ 100 ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਸਾਹਿਜ਼ਾਦਿਆਂ ਸਮੇਤ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲਣ ਲਈ ਕਿਹਾ ਤਾਂ ਗੁਰੂ ਜੀ ਨੇ ਕੀ ਜੁਆਬ ਦਿੱਤਾ?
  • ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਕੀ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ?

  • ਪ੍ਰਸ਼ਨ 101 ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਕਿਉਂ ਛੱਡੀ?
  • ਪੰਜਾਂ ਪਿਆਰਿਆਂ ਨੇ ਉਨ੍ਹਾਂ ਨੂੰ ਗੜੀ੍ਹ ਛੱਡਣ ਦਾ ਹੁਕਮ ਦਿੱਤਾ ਅਤੇ ਉਹ ਹੁਕਮ ਮੋੜ ਨਹੀਂ ਸੀ ਸਕਦੇ।

  • ਪ੍ਰਸ਼ਨ 102 ਗੁਰੂ ਜੀ ਨੇ ਗੜ੍ਹੀ ਛੱਡਣ ਸਮੇਂ ਕਿਸ ਸਿੱਖ ਨੂੰ ਆਪਣੀ ਪੁਸ਼ਾਕ ਤੇ ਕਲਗੀ ਪਹਿਨਾਈ?
  • ਭਾਈ ਸੰਗਤ ਸਿੰਘ ਜੀ ਨੂੰ ਕਿਉਂ ਕਿ ਉਨ੍ਹਾਂ ਦੀ ਸ਼ਕਲ ਗੁਰੂ ਜੀ ਨਾਲ ਮਿਲਦੀ ਸੀ। ਇਸ ਤਰ੍ਹਾਂ ਮੁਗਲਾਂ ਨੂੰ ਭੁਲੇਖਾ ਪਾਇਆ ਜਾ ਸਕਦਾ ਸੀ।

  • ਪ੍ਰਸ਼ਨ 103 ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਕਦੋਂ ਛੱਡਿਆ?
  • 20-21 ਦਸੰਬਰ 1704 ਦੀ ਵਿਚਕਾਰਲੀ ਰਾਤ ਨੂੰ।

  • ਪ੍ਰਸ਼ਨ 104 ਚਮਕੌਰ ਸਾਹਿਬ ਦਾ ਯੁਧ ਕਦੋਂ ਹੋਇਆ?
  • 22 ਦਸੰਬਰ, 1704 ਨੂੰ।

  • ਪ੍ਰਸ਼ਨ 105 ਚਮਕੌਰ ਸਾਹਿਬ ਦੀ ਜੰਗ ਵਿੱਚ ਕਿੰਨੇ ਸਿੰਘਾਂ ਨੇ ਕਿੰਨੀ ਫੌਜ ਦਾ ਮੁਕਾਬਲਾ ਕੀਤਾ?
  • 40 ਸਿੰਘਾਂ ਨੇ ਲੱਖਾਂ ਦੀ ਮੁਗਲ ਫੌਜ ਦਾ।

  • ਪ੍ਰਸ਼ਨ 106 ਕਿਹੜੇ ਸਾਹਿਬਜ਼ਾਦੇ ਚਮਕੌਰ ਸਾਹਿਬ ਵਿਖੇ ਲੜਦੇ ਹੋਏ ਸ਼ਹੀਦ ਹੋ ਗਏ?
  • ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ।

  • ਪ੍ਰਸ਼ਨ 107 ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਦੋਂ ਹੋਈ?
  • 27 ਦਸੰਬਰ, 1704 ਵਿੱਚ।

  • ਪ੍ਰਸ਼ਨ 108 ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ?
  • ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ।

  • ਪ੍ਰਸ਼ਨ 109 ਮੁਕਤਸਰ ਦੀ ਜੰਗ ਕਦੋਂ ਹੋਈ?
  • 8 ਮਈ, 1705 ਈ. ਨੂੰ।

  • ਪ੍ਰਸ਼ਨ 110 ਜਿਥੇ ਮੁਕਤਸਰ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਥਾਂ ਤੇ ਕਿਹੜਾ ਗੁਰਦੁਆਰਾ ਹੈ?
  • ਗੁਰਦੁਆਰਾ ਸ਼ਹੀਦ ਗੰਜ

  • ਪ੍ਰਸ਼ਨ 111 ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਜੀ ਕਿੱਥੇ ਗਏ?
  • ਸਾਬੋ ਕੀ ਤਲਵੰਡੀ।

  • ਪ੍ਰਸ਼ਨ 112 ਭਾਈ ਡੱਲਾ ਕਿੱਥੋਂ ਦਾ ਰਹਿਣ ਵਾਲਾ ਸੀ?
  • ਸਾਬੋ ਕੀ ਤਲਵੰਡੀ।

  • ਪ੍ਰਸ਼ਨ 113 ਸਾਬੋ ਕੀ ਤਲਵੰਡੀ ਵਿਖੇ ਗੁਰੂ ਜੀ ਨੇ ਕਿਸ ਸਿੱਖ ਦੀ ਪਰਖ ਕੀਤੀ?
  • ਭਾਈ ਡੱਲਾ ਜੀ ਦੀ।

  • ਪ੍ਰਸ਼ਨ 114 ਗੁਰੂ ਜੀ ਨਾਲ ਵਾਪਰੀਆਂ ਘਟਨਾਵਾਂ ਸੁਣ ਕੇ ਭਾਈ ਡੱਲੇ ਨੇ ਕੀ ਕਿਹਾ?
  • ਉਸ ਨੇ ਕਿਹਾ ਕਿ ਜੇ ਕਦੀ ਗੁਰੂ ਜੀ ਮੁਸ਼ਕਲ ਘੜੀ ਵਿੱਚ ਉਸ ਨੂੰ ਯਾਦ ਕਰਦੇ ਤਾਂ ਉਸ ਦੇ ਯੋਧਿਆਂ ਨੇ ਮੁਗਲਾਂ ਦੇ ਮੂੰਹ ਭੰਨ ਦੇਣੇ ਸਨ ਤੇ ਗੁਰੂ ਜੀ ਨੂੰ ਇੰਨੀਆਂ ਮੁਸੀਬਤਾਂ ਨਹੀਂ ਸੀ ਸਹਿਣੀਆਂ ਪੈਣੀਆਂ।

  • ਪ੍ਰਸ਼ਨ 115 ਇੱਕ ਸਿੱਖ ਦੁਆਰਾ ਭੇਂਟ ਕੀਤੀ ਗਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਗੁਰੂ ਜੀ ਨੇ ਭਾਈ ਡੱਲੇ ਨੂੰ ਕੀ ਕਿਹਾ?
  • ਗੁਰੂ ਜੀ ਨੇ ਕਿਹਾ, ‘ਭਾਈ ਡੱਲਿਆ, ਲਿਆ ਆਪਣੇ ਜੁਆਨ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ।’

  • ਪ੍ਰਸ਼ਨ 116 ਗੁਰੂ ਜੀ ਦੀ ਗੱਲ ਸੁਣ ਕੇ ਭਾਈ ਡੱਲੇ ਨੇ ਕੀ ਜੁਆਬ ਦਿੱਤਾ?
  • ਗੁਰੂ ਜੀ ਕਿਸੇ ਜਾਨਵਰ ਨੂੰ ਨਿਸ਼ਾਨਾ ਬਣਾ ਕੇ ਬੰਦੂਕ ਪਰਖੀ ਜਾ ਸਕਦੀ ਹੈ। ਬੰਦਾ ਕਿਉਂ ਮਰਵਾਉਂਦੇ ਹੋ।

  • ਪ੍ਰਸ਼ਨ 117 ਕਿੰਨ੍ਹਾਂ ਸਿੱਖਾਂ ਨੇ ਆਪਣੇ ਆਪ ਨੂੰ ਅਰਪਣ ਕੀਤਾ?
  • ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ।

  • ਪ੍ਰਸ਼ਨ 118 ਦੋਹਾਂ ਸਿੱਖਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ?
  • ਪਿਉ ਪੁਤਰ ਦਾ।

  • ਪ੍ਰਸ਼ਨ 119 ਸਾਬੋ ਕੀ ਤਲਵੰਡੀ ਵਿਖੇ ਗੁਰੂ ਜੀ ਨੇ ਕਿਸ ਸਿੱਖ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ?
  • ਭਾਈ ਮਨੀ ਸਿੰਘ ਜੀ।

  • ਪ੍ਰਸ਼ਨ 120 ਭਾਈ ਮਨੀ ਸਿੰਘ ਜੀ ਕੋਲੋਂ ਤਿਆਰ ਕਰਵਾਈ ਬੀੜ ਵਿੱਚ ਇੱਕ ਹੋਰ ਗੁਰੂ ਜੀ ਦੀ ਬਾਣੀ ਸ਼ਾਮਲ ਕੀਤੀ ਗਈ। ਉਨ੍ਹਾਂ ਦਾ ਨਾਮ ਦੱਸੋ।
  • ਗੁਰੂ ਤੇਗ ਬਹਾਦਰ ਜੀ।

  • ਪ੍ਰਸ਼ਨ 121 ਦੀਨੇ ਪਿੰਡ ਗੁਰੂ ਜੀ ਕਿਸ ਕੋਲ ਠਹਿਰੇ?
  • ਚੌਦਰੀ ਲਖਮੀਰ, ਸ਼ਮੀਰ ਤੇ ਤਖ਼ਤ ਮੱਲ ਕੋਲ।

  • ਪ੍ਰਸ਼ਨ 122 ਗੁਰੂ ਜੀ ਨੇ ਦੀਨੇ ਪਿੰਡ ਤੋਂ ਕਿਸ ਨੂੰ ਚਿੱਠੀ ਲਿਖੀ?
  • ਔਰੰਗਜ਼ੇਬ ਨੂੰ।

  • ਪ੍ਰਸ਼ਨ 123 ਉਸ ਚਿੱਠੀ ਨੂੰ ਕੀ ਕਹਿੰਦੇ ਹਨ?
  • ਜ਼ਫਰਨਾਮਾ।

  • ਪ੍ਰਸ਼ਨ 124 ਜ਼ਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ?
  • ਫਾਰਸੀ ਵਿੱਚ।

  • ਪ੍ਰਸ਼ਨ 125 ਜ਼ਫਰਨਾਮਾ ਦਾ ਕੀ ਅਰਥ ਹੈ?
  • ਜਿੱਤ ਦੀ ਚਿੱਠੀ।

  • ਪ੍ਰਸ਼ਨ 126 ਕਿਸ ਸਿੱਖ ਨੇ ਉਹ ਚਿੱਠੀ ਔਰੰਗਜ਼ੇਬ ਤੱਕ ਪਹੁੰਚਾਈ?
  • ਭਾਈ ਦਇਆ ਸਿੰਘ ਜੀ ਨੇ। (ਪੰਜਾਂ ਪਿਆਰਿਆਂ ਵਿੱਚੋਂ ਪਹਿਲੇ ਪਿਆਰੇ)

  • ਪ੍ਰਸ਼ਨ 127 ਔਰੰਗਜ਼ੇਬ ਦੀ ਮੌਤ ਕਦੋਂ ਹੋਈ?
  • 3 ਮਾਰਚ ਸੰਨ 1707 ਨੂੰ।

  • ਪ੍ਰਸ਼ਨ 128 ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਜੀ ਨੇ ਕਿਸ ਨੂੰ ਬਾਦਸ਼ਾਹ ਬਣਾਉਣ ਵਿੱਚ ਮਦਦ ਕੀਤੀ?
  • ਬਹਾਦਰ ਸ਼ਾਹ ਦੀ।

  • ਪ੍ਰਸ਼ਨ 129 ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਜੀ ਨੇ ਕਿਨ੍ਹਾਂ ਦੋ ਸਿੱਖਾਂ ਦੀ ਕਮਾਨ ਹੇਠ ਜੱਥਾ ਭੇਜਿਆ?
  • ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ।

  • ਪ੍ਰਸ਼ਨ 130 ਗੁਰੂ ਜੀ ਨਾਦੇੜ ਕੱਦੋਂ ਪਹੁੰਚੇ?
  • ਸਤੰਬਰ ਸੰਨ 1708 ਦੇ ਆਰੰਭ ਵਿੱਚ।

  • ਪ੍ਰਸ਼ਨ 131 ਨਾਦੇੜ ਵਿੱਚ ਗੁਰੂ ਜੀ ਦਾ ਕਿਸ ਨਾਲ ਮੇਲ ਹੋਇਆ
  • ਮਾਧੋ ਦਾਸ ਬੈਰਾਗੀ ਨਾਲ।

  • ਪ੍ਰਸ਼ਨ 132 ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਕੀ ਨਾਮ ਦਿੱਤਾ?
  • ਬੰਦਾ ਸਿੰਘ।

  • ਪ੍ਰਸ਼ਨ 133 ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਲੱਗਿਆਂ ਕੀ ਹੁਕਮ ਕੀਤਾ?
  • ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ