ਦੱਸ ਖਾਂ ਭਲਾ ਗੁਨਾਹ ਕੀ ਮੇਰਾ
ਉੱਠ ਕੇ ਟੁਰ ਗਿਆ ਮੇਰੇ ਕੋਲੋਂ।
ਕਿੰਜ ਦੱਸਾਂ ਨਹੀਂ ਝੱਲੇ ਜਾਂਦੇ
ਤਿਰੇ ਵਿਛੋੜੇ ਮੇਰੇ ਕੋਲੋਂ।
ਰੱਬ ਦੀ ਜੋਤ ’ਚ ਜੋਤ ਮਿਲਾ ਕੇ
ਪਾਈ ਹੈ ਤੂੰ ਸ਼ਕਤਿ ਅਮਿਤੀ।
ਪਰ ਪੱਕ ਜਾਣਾ ਖੋਹ ਨਹੀਂ ਸਕਦਾ
ਪਿਆਰ-ਪੀੜ ਤੂੰ ਮੇਰੇ ਕੋਲੋਂ।